ਐਮਪਾਵਰ ਪੇਰੈਂਟਸ ਅਨਏਬਲ ਵਰਲਡ ਫੀਡਿੰਗ ਥੀਮ ਤਹਿਤ ਸੈਮੀਨਾਰ ਕਰਵਾਇਆ

Aug 02 2019 02:07 PM

ਪਠਾਨਕੋਟ,

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਐਮਪਾਵਰ ਪੇਰੈਂਟਸ ਅਨਏਬਲ ਵਰਲਡ ਫੀਡਿੰਗ ਥੀਮ ਤਹਿਤ ਸਿਵਲ ਸਰਜਨ ਡਾ: ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 1 ਅਗਸਤ ਤੋ 7 ਅਗਸਤ ਤੱਕ ਜ਼ਿਲੇ੍ਹ ਦੀ ਸਾਰੀਆਂ ਸੰਸਥਾਵਾਂ ਵਿਖੇ ਮਨਾਇਆ ਜਾ ਰਿਹਾ ਹੈ | ਲੋਕਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ: ਭੁਪਿੰਦਰ ਦੀ ਪ੍ਰਧਾਨਗੀ ਹੇਠ ਸੈਮੀਨਾਰ ਕਰਵਾਇਆ ਗਿਆ | ਉਨ੍ਹਾਂ ਨੇ ਦੱਸਿਆ ਕਿ ਮਾਂ ਦੇ ਦੁੱਧ ਨਾਲ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ | ਬੱਚੇ ਦੇ ਜਨਮ ਦੇ ਨਾਲ ਹੀ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ ਕਿਉਂਕਿ ਮਾਂ ਦੇ ਪਹਿਲੇ ਦੁੱਧ ਵਿਚ ਕਲੋਸਟਰਮ ਪਾਇਆ ਜਾਂਦਾ ਹੈ ਜੋ ਕਿ ਬੱਚਿਆ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਪ੍ਰਧਾਨ ਕਰਦਾ ਹੈ ਅਤੇ ਨਾਲ ਹੀ ਕੈਲਸ਼ੀਅਮ, ਆਇਰਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ | ਡਾ: ਮੋਹਨ ਲਾਲ ਅੱਤਰੀ ਨੇ ਦੱਸਿਆ ਕਿ ਬੱਚੇ ਨੂੰ ਡੱਬੇ ਵਾਲਾ ਦੁੱਧ ਨਹੀਂ ਪਿਲਾਉਣਾ ਚਾਹੀਦਾ ਹੈ | ਬੱਚੇ ਨੂੰ ਛੇ ਮਹੀਨੇ ਤੱਕ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ | ਮਾਂ ਦੇ ਦੁੱਧ ਨਾਲ ਪਿਲਾਉਣ ਨਾਲ ਟੱਟੀਆਂ ਉਲਟੀਆਂ, ਨਿਮੋਨੀਆ ਅਤੇ ਦਿਮਾਗ਼ੀ ਬਿਮਾਰੀਆਂ ਹੋ ਸਕਦੀਆਂ ਹਨ | ਡਾ: ਮੋਨਿਕਾ ਡੋਗਰਾ ਨੇ ਦੱਸਿਆ ਕਿ ਬੱਚੇ ਨੂੰ ਦੁੱਧ ਪਿਲਾਉਣ ਨਾਲ ਮਾਂ ਦੀ ਸਿਹਤ ਠੀਕ ਰਹਿੰਦੀ ਹੈ ਇਸ ਨਾਲ ਅਗਲੀ ਪੈ੍ਰਗਨੈਂਸੀ ਜਲਦੀ ਨਹੀਂ ਹੁੰਦੀ | ਜੋ ਮਾਂਵਾਂ ਬੱਚਿਆ ਨੂੰ ਦੁੱਧ ਨਹੀਂ ਪਿਲਾਉਂਦੀਆਂ ਉਨ੍ਹਾਂ ਵਿਚ ਮੋਟਾਪਾ, ਕੈਂਸਰ ਆਦਿ ਬਿਮਾਰੀਆਂ ਹੋ ਸਕਦੀਆਂ ਹਨ | ਇਸ ਮੌਕੇ ਐਲ. ਐੱਚ.ਵੀ. ਚੰਪਾ ਰਾਣੀ, ਸਰਿਸ਼ਟਾ, ਇੰਦਰਜੀਤ, ਵਿਪਨ ਆਨੰਦ ਆਦਿ ਹਾਜ਼ਰ ਸਨ |

  • Topics :

Related News