Empower parents enable Breast feeding ਥੀਮ ਤਹਿਤ ਜਾਗਰੂਕ ਰੈਲੀ

Aug 03 2019 03:21 PM

ਪਠਾਨਕੋਟ

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ Empower parents enable Breast  feeding ਥੀਮ ਤਹਿਤ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 02-08-19 ਤੋ 07-08-19 ਤੱਕ ਜਿਲੇ ਦੀ ਸਾਰੀਆਂ ਸੰਸਥਾਵਾਂ ਵਿਖੇ ਮਨਾਇਆ ਜਾ ਰਿਹਾ ਹੈ। ਸਵਲ ਹਸਪਤਾਲ ਪਠਾਨਕੋਟ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ  ਜਾਗਰੂਕ ਕਰਨ ਲਈ ਰੈਲੀ  ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿਲ•ਾਂ ਟੀਕਾਕਰਣ ਆਫਸਰ ਡਾ.ਕਿਰਨ ਬਾਲਾ ਨੇ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਰੈਲੀ ਵਿੱਚ ਡਾ:ਮੋਹਨ ਲਾਲ ਅੱਤਰੀ ,ਪੈਰਾ ਮੈਡੀਕਲ ਸਟਾਫ ਅਤੇ ਨਰਸਿੰਗ ਸਕੂਲ ਦੀਆ ਵਿਦਿਆਰਥਣਾਂ ਨੇ ਭਾਗ ਲਿਆ। ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਦੇ ਦੂੱਧ ਨਾਲ ਬੱਚੇ ਦਾ ਸ਼ਰੀਰਿਕ ਅਤੇ ਮਾਨਸਿਕ ਵਿਕਾਸ ਹੂੰਦਾ ਹੈ। ਬੱਚੇ ਦੇ ਜਨਮ ਦੇ ਨਾਲ ਹੀ ਮਾਂ ਦਾ ਦੁੱਧ ਪਿਲਾਉਣਾ ਚਾਹਿਦਾ ਹੈ ਕਿਉਂਕਿ ਮਾਂ ਦੇ ਪਹਿਲੇ ਦੁੱਧ ਵਿੱਚ ਕਲੋਸਟਰਮ(ਗਾੜਾ ਦੁੱਧ) ਪਾਇਆ ਜਾਂਦਾ ਹੈ ਜੋ ਕਿ ਬੱਚਿਆ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਪ੍ਰਧਾਨ ਕਰਦਾ ਹੈ ਅਤੇ ਨਾਲ ਹੀ ਕੈਲਸ਼ੀਅਮ, ਆਇਰਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ। ਡਾ. ਮੋਹਨ ਲਾਲ ਅਤਰੀ ਨੇ ਦੱਸਿਆ ਕਿ ਬੱਚੇ ਨੂੰ ਡੱਬੇ ਵਾਲਾ ਦੁੱਧ ਨਹੀ ਪਿਲਾਉਣਾ ਚਾਹਿਦਾ ਹੈ। ਬੱਚੇ ਨੂੰ ਛੇ ਮਹੀਨੇ ਤੱਕ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਮਾਂ ਦੇ ਦੁੱਧ ਨਾ ਪਿਲਾਉਣ ਨਾਲ ਟੱਟੀਆ ਉਲਟੀਆ, ਨਿਮੋਨੀਆ ਅਤੇ ਦਿਮਾਗੀ ਬਿਮਾਰੀਆ ਹੋ ਸਕਦੀਆ ਹਨ। ਉਨ•ਾਂ ਦੱਸਿਆ ਕਿ ਬੱਚੇ ਨੂੰ ਦੁੱਧ ਪਿਲਾਉਣ ਨਾਲ ਮਾਂ ਦੀ ਸਿਹਤ ਠੀਕ ਰਹਿੰਦੀ ਹੈ ਇਸ ਨਾਲ ਅਗਲੀ ਪ੍ਰੈਗਨੇਂਸੀ ਜਲਦੀ ਨਹੀ ਹੂੰਦੀ। ਜੋ ਮਾਂਵਾਂ ਬੱਚਿਆ ਨੂੰ ਦੁੱਧ ਨਹੀ ਪਿਲਾਉਂਦੀਆ ਉਹਨਾਂ ਵਿੱਚ ਮੋਟਾਪਾ, ਕੈਸਰ ਆਦਿ ਬਿਮਾਰੀਆਂ ਹੋ ਸਕਦੀਆਂ ਹਨ। ਇਸ ਮੋਕੇ ਤੇ ਮਾਸ ਮੀਡੀਆ ਅਫਸਰ ਗੁਰਿੰਦਰ ਕੋਰ, ਐਲ.ਐਚ.ਵੀ. ਚੰਪਾ ਰਾਣੀ, ਸਰਿਸ਼ਟਾ, ਇੰਦਰਜੀਤ, ਵਿਪਨ ਆਨੰਦ ਆਦਿ ਹਾਜ਼ਰ ਸਨ।

  • Topics :

Related News