ਮਾਡਰਨ ਸੰਦੀਪਨੀ ਸਕੂਲ ਦੇ 11 ਵਿਦਿਆਰਥੀ ਸੰਸਦ ਭਵਨ ਦਿੱਲੀ ਦੀ ਲੋਕ ਸਭਾ ਦਾ ਇਕੱਠ ਅਤੇ ਕਾਰਵਾਈ ਵੇਖ ਕੇ ਆਏ

Aug 05 2019 01:57 PM

ਪਠਾਨਕੋਟ,

ਮਾਡਰਨ ਸੰਦੀਪਨੀ ਸਕੂਲ (ਮਾਮੂਨ) ਪਠਾਨਕੋਟ ਦੇ ਚੇਅਰਮੈਨ ਪਵਨ ਮਹਾਜਨ ਨੇ ਦੱਸਿਆ ਕਿ ਪਠਾਨਕੋਟ ਜ਼ਿਲੇ੍ਹ ਵਿਚ ਮਾਡਰਨ ਸੰਦੀਪਨੀ ਸਕੂਲ ਇਕ ਮਾਤਰ ਅਜਿਹਾ ਸਕੂਲ ਹੈ ਜਿੱਥੇ ਨੌਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ 11 ਵਿਦਿਆਰਥੀ ਆਪਣੇ ਵਿੱਦਿਅਕ ਦੌਰੇ ਦੌਰਾਨ ਸਕੂਲ ਦੇ ਪਿੰ੍ਰਸੀਪਲ ਅਤੇ ਅਧਿਆਪਕਾ ਨਿਸ਼ਾ ਪ੍ਰਭਾ ਦੀ ਯੋਗ ਅਗਵਾਈ ਹੇਠ ਸੰਸਦ ਭਵਨ ਦਿੱਲੀ ਦੀ ਲੋਕ ਸਭਾ ਦਾ ਇਕੱਠ ਅਤੇ ਕਾਰਵਾਈ ਵੇਖ ਕੇ ਆਏ ਹਨ | ਉਸ ਸਮੇਂ ਪੰਜਾਬ ਦੇ ਜਲਿ੍ਹਆਂਵਾਲੇ ਬਾਗ਼ ਦੀ ਟਰੱਸਟ ਦਾ ਬਿੱਲ ਮੁੱਖ ਮੁੱਦਾ ਸੀ, ਜਿਸ 'ਤੇ ਚਰਚਾ ਚੱਲ ਰਹੀ ਸੀ | ਇਸ ਮੌਕੇ ਵਿਦਿਆਰਥੀਆਾ ਨੇ ਸੰਸਦ ਭਵਨ ਵਿਚ ਮਹਾਨ ਵਿਅਕਤੀਆਂ ਦੇ ਦਰਸ਼ਨ ਵੀ ਕੀਤੇ | ਪਿ੍ੰਸੀਪਲ ਨੀਰਜ ਮੋਹਨ ਪੁਰੀ ਨੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨ੍ਹੀ ਦਿਓਲ, ਉਨ੍ਹਾਾ ਦੇ ਸਹਾਇਕ ਅਸ਼ੋਕ ਚੋਪੜਾ ਅਤੇ ਵਿਧਾਇਕ ਦਿਨੇਸ਼ ਬੱਬੂ ਦੀ ਸਪੁੱਤਰੀ ਸੁਰਭੀ ਦੇਵੀ ਵਲੋਂ ਸੰਸਦ ਭਵਨ ਦੇ ਇਜਲਾਸ ਨੂੰ ਦੇਖਣ ਵਿਚ ਉਨ੍ਹਾਾ ਦੇ ਸਹਿਯੋਗ ਦੀ ਪ੍ਰਸੰਸਾ ਕੀਤੀ | ਸੰਦੀਪਨੀ ਸਕੂਲ ਦੀ ਕੁੱਲ ਟੀਮ ਨੇ ਸੰਸਦ ਸੰਨ੍ਹੀ ਦਿਉਲ ਦਾ ਧੰਨਵਾਦ ਕੀਤਾ | ਸੰਸਦ ਭਵਨ ਵਿਚ ਜਾ ਕੇ ਵਿਦਿਆਰਥੀਆਾ ਨੇ ਉੱਥੋਂ ਦੀ ਕਾਰਵਾਈ ਨੂੰ ਵੇਖ ਕੇ ਕਾਫ਼ੀ ਗਿਆਨ ਪ੍ਰਾਪਤ ਕੀਤਾ | ਵਿਦਿਆਰਥੀਆਾ ਨੇ ਉਸ ਇਕੱਠ ਦੇ ਬਾਅਦ ਉੱਥੇ ਮੌਜੂਦ ਸਭਾ ਦੇ ਮੈਂਬਰ ਡਾ: ਅਮਰ ਸਿੰਘ ਐਮ.ਪੀ, ਸੋਨਲ ਮਾਨ ਸਿੰਘ (ਕੱਥਕ ਡਾਾਸਰ) ਐਮ.ਪੀ, ਓਮ ਪ੍ਰਕਾਸ਼ ਮਾਥੁਰ ਐਮ.ਪੀ, ਚਿਰਾਗ ਪਾਸਵਾਨ ਐਮ.ਪੀ, ਜਸਪ੍ਰੀਤ ਗਿੱਲ ਆਦਿ ਨੂੰ ਮਿਲੇ ਅਤੇ ਉਨ੍ਹਾਾ ਦੇ ਨਾਲ ਤਸਵੀਰਾਂ ਵੀ ਖਿਚਵਾਈ ਅਤੇ ਅਜਿਹੀਆਂ ਮਹਾਨ ਹਸਤੀਆਂ ਦੇ ਨਾਲ ਗੱਲ ਕਰਨ ਦਾ ਮੌਕੇ ਪ੍ਰਾਪਤ ਹੋਇਆ | ਪਿ੍ੰਸੀਪਲ ਨੀਰਜ ਮੋਹਨ ਪੁਰੀ ਅਤੇ ਚੇਅਰਮੈਨ ਪਵਨ ਮਹਾਜਨ ਨੇ ਦੱਸਿਆ ਕਿ ਸਕੂਲ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮਾਂ ਨੂੰ ਜਾਰੀ ਰੱਖੇਗਾ | ਜਿਸ ਦੇ ਨਾਲ ਵਿਦਿਆਰਥੀ ਇਸ ਤਰ੍ਹਾਾ ਦੇ ਵਿਵਹਾਰਕ ਗਿਆਨ ਨੂੰ ਪ੍ਰਾਪਤ ਕਰ ਸਕਣ |

  • Topics :

Related News