16 ਅਗਸਤ, 2019 ਤੋਂ 30 ਸਤੰਬਰ, 2019 ਤੱਕ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਚਲਾਇਆ ਜਾਵੇਗਾ

Aug 06 2019 02:18 PM

ਪਠਾਨਕੋਟ

ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫਸਰ, ਪਠਾਨਕੋਟ ਨੇ ਜ਼ਿਲ•ਾ ਪਠਾਨਕੋਟ ਵਿਚਲੇ ਪੈਂਦੇ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਦੀ ਆਮ ਜਨਤਾ ਦੇ ਨਾਮ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ• ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2020 ਦੇ ਅਧਾਰ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਤੋਂ ਪਹਿਲਾਂ ਮਿਤੀ 16 ਅਗਸਤ, 2019 ਤੋਂ 30 ਸਤੰਬਰ, 2019 ਤੱਕ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਚਲਾਇਆ ਜਾਵੇਗਾ, ਜਿਸ ਤਹਿਤ ਮਿਤੀ 01 ਸਤੰਬਰ, 2019 ਤੋਂ 30 ਸਤੰਬਰ, 2019 ਤੱਕ ਬੀ.ਐਲ.ਓਜ. ਵੱਲੋਂ ਡੋਰ-ਟੂ-ਡੋਰ ਸਰਵੇ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਵੋਟਰ ਆਪਣੇ ਵੇਰਵਿਆਂ ਨੂੰ"Voter Helpline ਮੋਬਾਇਲ ਐਪ"NVSP Portal" ਅਤੇ Common Service Centres (CSCs) ਤੇ ਵੀ ਵੈਰੀਫਾਈ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ•ੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਹ ਆਪਣੇ ਵੇਰਵਿਆਂ ਨੂੰ"Voter helpline ਮੋਬਾਇਲ ਐਪ"NVSP Portal" ਅਤੇ common Service centres (CSCs) ਤੇ ਵੀ ਵੈਰੀਫਾਈ ਕਰਵਾ ਸਕਦੇ ਹਨ ਅਤੇ ਇਸ ਤੋਂ ਇਲਾਵਾ ਬੀ.ਐਲ.ਓਜ਼ ਵੱਲੋਂਂ ਮਿਤੀ 01 ਸਤੰਬਰ, 2019 ਤੋਂ 30 ਸਤੰਬਰ, 2019 ਤੱਕ ਕਰਵਾਏ ਜਾਣ ਵਾਲੇ ਡੋਰ-ਟੂ-ਡੋਰ ਸਰਵੇ ਦੌਰਾਨ ਲੌੜੀਂਦੇ ਦਸਤਾਵੇਜ਼ (ਭਾਰਤੀ ਪਾਸਪੋਰਟ, ਡਰਾਇਵਿੰਗ ਲਾਇਸੈਂਸ, ਅਧਾਰ ਕਾਰਡ, ਰਾਸ਼ਨ ਕਾਰਡ, ਸਰਕਾਰੀ/ਅਰਧ ਸਰਕਾਰੀ ਕਰਮਚਾਰੀਆਂ ਨੂੰ ਜਾਰੀ ਆਈ.ਡੀ.ਕਾਰਡ, ਬੈਂਕ ਪਾਸ ਬੁੱਕ, ਕਿਸਾਨ ਪਹਿਚਾਣ ਪੱਤਰ) ਆਦਿ ਦਿਖਾ ਕੇ ਆਪਣੇ ਵੇਰਵਿਆਂ ਨੂੰ ਵੈਰੀਫਾਈ ਕਰਵਾਉਣ ਤਾਂ ਜੋ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਨੂੰ ਤਰੁੱਟੀ ਰਹਿਤ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਡੋਰ-ਟੂ-ਡੋਰ ਸਰਵੇ ਦੌਰਾਨ ਬੀ.ਐਲ.ਓਜ਼ ਵੱਲੋਂ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਰਹਿੰਦੇ ਵਿਅਕਤੀਆਂ, ਮਰ ਚੁੱਕੇ ਜਾਂ ਸ਼ਿਫਟ ਹੋ ਚੁੱਕੇ ਵੋਟਰਾਂ ਜਾਂ ਵੋਟਰ ਦੇ ਵੇਰਵਿਆਂ ਨੂੰ ਦਰੁਸਤੀਕਰਨ ਸਬੰਧੀ ਸੂਚਨਾਂ ਵੀ ਇਕੱਤਰ ਕੀਤੀ ਜਾਵੇਗੀ।

  • Topics :

Related News