ਵਿਦਿਆਰਥਣਾਂ ਨੂੰ ਇੱਕ ਜਾਗਰੁਕ ਕਰਨ ਵਾਲੀ ਹਿੰਦੀ ਫਿਲਮ ਵੀ ਦਿਖਾਈ

Aug 06 2019 02:18 PM

ਪਠਾਨਕੋਟ

ਕਰਨਲ ਕਮਾਨ ਸਿੰਘ ਆੱਡੀਟੋਰੀਅਮ (ਨਜਦੀਕ ਕਾਠ ਦਾ ਪੁਲ) ਵਿਖੇ ਇੱਕ ਵਿਸ਼ੇਸ ਪ੍ਰੋਗਰਾਮ ਕਰਾਇਆ ਗਿਆ, ਜਿਸ ਅਧੀਨ ਸਹੀਦ ਮੱਖÎਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜਨ ਵਾਲੀਆਂ ਵਿਦਿਆਰਥਣਾਂ ਨੇ ਭਾਗ ਲਿਆ। ਇਸ ਮੋਕੇ ਤੇ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਵਿਸ਼ੇਸ ਤੋਰ ਤੇ ਹਾਜ਼ਰ ਹੌਏ। ਇਸ ਮੋਕੇ ਤੇ ਵਿਦਿਆਰਥਣਾਂ ਨੂੰ ਇੱਕ ਜਾਗਰੁਕ ਕਰਨ ਵਾਲੀ ਹਿੰਦੀ ਫਿਲਮ ਵੀ ਦਿਖਾਈ ਗਈ।   ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦੱਸਿਆ ਕਿ ਇਹ ਉਨ•ਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਜਿਸ ਅਧੀਨ ਅੱਜ ਵਿਦਿਆਰਥਣਾਂ ਨੂੰ ਵੱਖ ਵੱਖ ਪੜਾਅ ਵਿੱਚ ਹਿੰਦੀ ਫਿਲਮ ਸੁਪਰ-30 ਦਿਖਾਈ ਗਈ। ਉਨ•ਾਂ ਕਿਹਾ ਕਿ ਇਹ ਵਿਦਿਆਰਥਣਾਂ ਨੂੰ ਪੜਾਈ ਦੇ ਪ੍ਰਤੀ ਪ੍ਰੇਰਿਤ ਕਰਨ ਦੇ ਲਈ ਇੱਕ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਵਿਦਿਆਰਥਣਾਂ ਪੜਾਈ ਵਿੱਚ ਆਪਣੀ ਰੂਚੀ ਬਣਾਉਂਣ ਅਤੇ ਆਪਣੇ ਆਉਂਣ ਵਾਲੇ ਭਵਿੱਖ ਨੂੰ ਸਵਾਰਣ। ਉਨ•ਾਂ ਕਿਹਾ ਕਿ ਲੜਕੀਆਂ ਅੱਜ ਹਰੇਕ ਖੇਤਰ ਵਿੱਚ ਆਪਣਾ ਲੋਹਾ ਮਨਵਾ ਚੁੱਕੀਆਂ ਹਨ। ਉਨ•ਾਂ ਕਿਹਾ ਕਿ ਅਗਰ ਵਿਅਕਤੀ ਮਨ ਅੰਦਰ ਕੂਝ ਧਾਰਨ ਕਰ ਲਵੇ ਤਾਂ ਅੋਖੀ ਤੋਂ ਅੋਖੀ ਮੰਜਿਲ ਨੂੰ ਵੀ ਅਸਾਨੀ ਨਾਲ ਪਾਇਆ ਜਾ ਸਕਦਾ ਹੈ। ਊਨ•ਾਂ ਕਿਹਾ ਕਿ ਹਰੇਕ ਵਿਦਿਆਰਥੀ ਦੇ ਅੰਦਰ ਆਪਣੀ ਮੰਜਿਲ ਤੱਕ ਪਹੁੰਚਣ ਦਾ ਜਾਨੂੰਨ ਹੋਣਾ ਚਾਹੀਦਾ ਹੈ, ਤੱਦ ਹੀ ਅਸੀਂ ਆਪਣੇ ਅਤੇ ਆਪਣੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਾਂ।  ਉਨ•ਾਂ ਕਿਹਾ ਕਿ ਵਿਦਿਆਰਥੀਆਂ ਨੇ ਅੱਗੇ ਵੱਧਣਾ ਹੈ ਤਾਂ ਉਨ•ਾਂ ਦੀ ਪੜਾਈ ਪ੍ਰਤੀ ਲਗਨ ਅਤੇ ਥੋੜੀ ਤਿਆਰੀ । ਉਨ•ਾਂ ਕਿਹਾ ਕਿ ਸਕੂਲਾਂ ਵਿੱਚ ਟ੍ਰੇਨਿੰਗ ਸਿਸਟਮ ਸੁਰੂ ਕਰਵਾਉਂਣ ਦੀ ਉਨ•ਾਂ ਦੀ ਯੋਜਨਾ ਹੈ ਅਤੇ ਇਨ•ਾਂ ਬੱਚੀਆਂ ਨੂੰ ਫ੍ਰੀ ਵਿੱਚ ਕੋਚਿੰਗ ਦੇਣ ਦੀ ਯੋਜਨਾ ਹੈ ਤਾਂ ਜੋ ਇਨ•ਾਂ ਬੱਚੀਆਂ ਨੂੰ ਇੱਕ ਵਧੀਆ ਪਲੇਟ ਫਾਰਮ ਮਿਲ ਸਕੇਗਾ ਅਤੇ ਵਿਦਿਆਰਥਣਾਂ ਪ੍ਰੇਰਿਤ ਹੋ ਕੇ ਅੱਗੇ ਵੱਧ ਸਕਣਗੀਆਂ। ਉਨ•ਾਂ ਕਿਹਾ ਕਿ ਇਸ ਨਾਲ ਜਿੱਥੇ ਜਿਲ•ੇ ਦਾ ਨਾਮ ਰੋਸ਼ਨ ਹੋਵੇਗਾ ਉੱਥੇ ਹੀ ਪੰਜਾਬ ਅਤੇ ਭਾਰਤ ਦਾ ਨਾਮ ਵੀ ਰੋਸ਼ਨ ਹੋਵੇਗਾ। ਉਨ•ਾਂ ਕਿਹਾ ਕਿ ਜੋ ਵਿਦਿਆਰਥਣਾਂ ਫੋਜ ਵਿੱਚ ਜਾਣਾ ਚਾਹੁੰਦੀਆਂ ਹਨ ਉਨ•ਾਂ ਲਈ ਵੀ ਆਰਮੀ ਕਮਾਂਡਰ ਸਾਹਿਬਾਨ ਨਾਲ ਗੱਲ ਕਰ ਕੇ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਅਤੇ ਉਨ•ਾਂ ਦੇ ਮਾਰਗ ਦਰਸ਼ਨ ਲਈ ਵੀ ਉੱਚਿਤ ਹੱਲ ਕੱਢਿਆ ਜਾਵੇਗਾ। ਇਸ ਮੋਕੇ ਤੇ ਵਿਧਾਇਕ ਸ੍ਰੀ ਅਮਿਤ ਵਿੱਜ ਵੱਲੋਂ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ•ਾਂ ਦੇ ਟੀਚਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ•ਾਂ ਵਿਦਿਆਰਥਣਾਂ ਨੂੰ ਉੱਨਤੀ ਦੇ ਖੇਤਰ ਵਿੱਚ ਅੱਗੇ ਵੱਧਣ ਦੇ ਲਈ ਜਾਗਰੁਕ ਵੀ ਕੀਤਾ। ਉਨ•ਾਂ ਵੱਲੋਂ 21 ਸਬ ਏਰੀਆਂ ਕਮਾਂਡਰ ਬ੍ਰਿਗੇਡੀਅਰ ਸ੍ਰੀ ਜੈ ਐਸ ਬੁੱਧਵਰ  ਦਾ ਵੀ ਵਿਸ਼ੇਸ ਤੋਰ ਤੇ ਧੰਨਵਾਦ ਕੀਤਾ ਕਿ ਉਨ•ਾਂ ਵੱਲੋਂ ਵੀ ਇਸ ਕਾਰਜ ਲਈ ਵਿਸ਼ੇਸ ਉਪਰਾਲੇ ਵਿੱਚ ਸਹਿਯੋਗ ਦਿੱਤਾ ਹੈ।

  • Topics :

Related News