ਵਿਦਿਆਰਥਣ ਨੂੰ 5 ਹਜ਼ਾਰ ਰੁਪਏ ਵਜ਼ੀਫ਼ਾ ਭੇਟ ਕੀਤਾ

Aug 06 2019 02:23 PM

ਪਠਾਨਕੋਟ

ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਥਾਨਿਕ ਹੈਪੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਣਹਾਰ ਵਿਦਿਆਰਥਣ ਨੂੰ ਵਜੀਫ਼ੇ ਭੇਟ ਕਰਨ ਲਈ ਸਮਾਗਮ ਹੋਇਆ | ਪ੍ਰਧਾਨ ਵਿਜੇ ਪਾਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਵਲੋਂ ਏ.ਐਾਡ.ਐਮ. ਇੰਸਟੀਚਿਊਟ ਦੀ ਵਿਦਿਆਰਥਣ ਨੂੰ 5 ਹਜ਼ਾਰ ਰੁਪਏ ਵਜ਼ੀਫ਼ਾ ਭੇਟ ਕੀਤਾ | ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਮੁੱਖ ਮਕਸਦ ਲੜਕੀਆਂ ਨੂੰ ਆਤਮ ਨਿਰਭਰ ਬਣਾਉਣਾ ਹੈ | ਇਸ ਲਈ ਲੜਕੀਆਂ ਦੀ ਪੜ੍ਹਾਈ ਲਈ ਸਹਾਇਤਾ ਕੀਤੀ ਜਾਂਦੀ ਹੈ | ਇਸ ਮੌਕੇ ਰਾਜੀਵ ਖੋਸਲਾ, ਅਜੀਤ ਸਿੰਘ ਪਹਿਲਵਾਨ, ਪਿ੍ੰਸੀਪਲ ਰਾਮ ਮੂਰਤੀ ਸ਼ਰਮਾ, ਤਰਲੋਕ ਨੰਦਾ, ਸਤੀਸ਼ ਪਾਸੀ, ਤਾਰਾ ਚੰਦ ਆਦਿ ਹਾਜ਼ਰ ਸਨ |

  • Topics :

Related News