ਫੂਡ ਸੇਫਟੀ ਟੀਮ ਨੇ ਜਿਮ , ਬੇਕਰੀ ਅਤੇ ਢਾਬਿਆਂ ਤੇ ਭਰੇ ਸੈਂਪਲ

Aug 07 2019 02:13 PM

ਪਠਾਨਕੋਟ

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸ਼ਟ੍ਰੇਸ਼ਨ ਪੰਜਾਬ ਸ. ਕਾਹਨ ਸਿੰਘ ਪੰਨੂੰ ਜੀ ਦੇ ਹੁਕਮਾਂ ਅਤੇ ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਫੂਡ ਸੇਫਟੀ ਵਿੰਗ ਵੱਲੋਂ ਸਹਿਰ ਅੰਦਰ ਮਿਲਾਵਟ ਖੋਰੀ ਨੂੰ ਰੋਕਣ ਲਈ ਵਿਸ਼ੇਸ ਮੂਹਿੰਮ ਚਲਾਈ ਜਾ ਰਹੀ ਹੈ ।  ਜਿਸ ਅਧੀਨ ਅੱਜ ਫੂਡ ਸੇਫਟੀ ਵਿੰਗ ਜਿਸ ਵਿੱਚ ਸਹਾਇਕ ਕਮਿਸ਼ਨਰ ਫੂਡ ਸੇਫਟੀ ਸ੍ਰੀ ਰਜਿੰਦਰ ਪਾਲ ਸਿੰਘ, ਫੂਡ ਸੇਫਟੀ ਅਫਸ਼ਰ ਸ੍ਰੀਮਤੀ ਸਿਮਰਿਤ ਕੌਰ ਅਤੇ ਰਜਨੀ ਰਾਣੀ  ਵੱਲੋਂ ਮੰਗਲਵਾਰ ਨੂੰ  ਅਬਰੋਲ ਨਗਰ ਪਠਾਨਕੋਟ ਵਿਖੇ ਚਲਾਏ ਜਾ ਰਹੇ ਬਿਗ ਮਸਲ ਜਿਮ ਦੀ ਚੈਕਿੰਗ ਕੀਤੀ ਜਿਸ ਤੋਂ ਸੋਇਆ ਪਨੀਰ ਅਤੇ ਸੋਇਆ ਦੁੱਧ ਦੇ ਸੈਂਪਲ ਭਰੇ ਗਏ ਇਸ ਤੋਂ ਇਲਾਵਾ ਅਬਰੋਲ ਨਗਰ ਹੀ ਸਥਿਤ ਟਾਈਗਰ ਜਿਮ ਤੋਂ ਵੇ-ਪ੍ਰੋਟੀਨ ਦੇ ਸੈਂਪਲ ਭਰੇ ਗਏ। ਸਹਾਇਕ ਕਮਿਸ਼ਨਰ ਫੂਡ ਸੇਫਟੀ ਸ੍ਰੀ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਡਲਹੋਜੀ ਰੋਡ ਸਥਿਤ ਗਗਨ ਬੇਕਰੀ ਤੋਂ ਦੁੱਧ ਪ੍ਰੋਡਕਟ ਅਤੇ ਬੇਕਰੀ ਪ੍ਰੋਡਕਟ ਦੇ ਸੈਂਪਲ ਭਰੇ ਗਏ।  ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਟੀਮ ਵੱਲੋਂ ਹਰਿਆਲ ਵਿਖੇ ਸਥਿਤ ਓਬਰਾਏ ਬ੍ਰਦਰਜ ਤੋਂ ਚਾਵਲ ਅਤੇ ਘਿਓ ਦੇ ਸੈਂਪਲ ਭਰੇ ਗਏ, ਅਤੇ ਸਿਟੀ ਹਾਰਟ ਢਾਬੇ ਤੋਂ ਦਾਲ ਦੇ ਸੈਂਪਲ ਭਰੇ ਗਏ। ਸਹਾਇਕ ਕਮਿਸ਼ਨਰ ਫੂਡ ਸ੍ਰੀ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੀਲ ਕੀਤੇ ਗਏ ਸਾਰੇ ਸੈਂਪਲਾਂ ਨੂੰ ਫੂਡ ਲੈਬਾਰਟਰੀ ਖਰੜ ਜਾਂਚ ਲਈ ਭੇਜ ਦਿੱਤਾ ਜਾਵੇਗਾ ਅਤੇ ਰਿਪੋਰਟ ਆਉਂਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। 

  • Topics :

Related News