ਹਰ ਸਿਹਤ ਸਸੰਥਾ ਵਿੱਚ ਰੋਟਾਵਾਇਰਸ ਵੈਕਸੀਨ ਦੀ ਸ਼ੁਰੂਆਤ

Aug 08 2019 01:37 PM

ਪਠਾਨਕੋਟ

ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਪਠਾਨਕੋਟ ਵਿਖੇ ਹਰ ਸਿਹਤ ਸਸੰਥਾ ਵਿੱਚ ਰੋਟਾਵਾਇਰਸ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ। ਜਿਲ•ਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਸਿਵਲ ਹਸਪਤਾਲ ਦੇ ਪੀ.ਪੀ. ਯੁਨਿਟ ਵਿੱਚ ਮਮਤਾ ਦਿਵਸ ਦੋਰਾਨ ਬੱਚੇ ਨੂੰ ਰੋਟਾਵਾਇਰਸ ਵੈਕਸੀਨ ਦੀ ਪਹਿਲੀ ਖੁਰਾਕ ਪਿਲਾ ਕੇ ਇਸਦੀ ਸੁਰੂਆਤ ਕੀਤੀ। ਇਸ ਦੋਰਾਨ ਜਿਲ•ਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਕਿ ਇਹ ਵੈਕਸੀਨ ਜਨਮ ਤੋ ਬਾਅਦ ਛੇਵੇ ਹਫਤੇ, ਦਸਵੇ ਹਫਤੇ, ਚੋਦਵੇ ਹਫਤੇ ਵਿੱਚ ਬੂੰਦਾਂ ਦੇ ਰੂਪ ਵਿੱਚ ਪਿਲਾਈ ਜਾਵੇਗੀ ਜੋ ਕਿ ਸਿਹਤ ਵਿਭਾਗ ਵੱਲੋ ਮੁਫਤ ਵਿੱਚ ਮੁੱਹਈਆ ਕਰਵਾਈ ਜਾਵੇਗੀ। ਇਹ ਵੈਕਸੀਨ 0-5 ਸਾਲ ਤੱਕ ਦੇ ਬੱਚਿਆ ਦੀ ਦਸਤ ਤੋਂ ਹੋ ਰਹੀਆ ਮੋਤ ਦਰ ਨੂੰ ਘੱਟ ਕਰਨ ਵਿੱਚ ਲਾਭਕਾਰੀ ਸਿੱਧ ਹੋਵੇਗੀ। ਇਸ ਦੋਰਾਨ ਜਿਲ•ਾ ਸਿਹਤ ਅਫਸਰ ਡਾ. ਰੇਖਾ ਘਈ ਨੇ ਦੱਸਿਆ ਕਿ ਇਹ ਵੈਕਸੀਨ ਬੱਚਿਆ ਨੂੰ ਰੁਟੀਨ ਵੈਕਸੀਨ ਨਾਲ ਹੀ ਹਰ ਇਕ ਸਿਹਤ ਸਸੰਥਾ ਵਿਖੇ ਪਿਲਾਈ ਜਾਵੇਗੀ। ਇਸ ਮੋਕੇ ਤੇ ਡਾ. ਸੁਨੀਤਾ ਸ਼ਰਮਾ ਜਿਲਾ ਐਪੀਡਿਮਾਲੋਜਿਸਟ, ਮਾਸ ਮੀਡੀਆ ਅਫਸਰ ਗੁਰਿੰਦਰ ਕੋਰ, ਐਲ.ਐਚ.ਵੀ. ਚੰਪਾ ਰਾਣੀ, ਸਰਿਸ਼ਟਾ, ਪੰਕਜ, ਵਿਪਨ ਆਨੰਦ ਆਦਿ ਮੋਜੂਦ ਸਨ।

  • Topics :

Related News