ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਖੇਡ ਟੂਰਨਾਮੈਂਟ ਦਾ ਕੀਤਾ ਡਿਪਟੀ ਕਮਿਸ਼ਨਰ ਨੇ ਅਰੰਭ

Aug 08 2019 01:40 PM

ਪਠਾਨਕੋਟ

ਉਪਰੋਕਤ ਵਿਸੇ ਦੇ ਸਬੰਧ ਵਿੱਚ  ਪੰਜਾਬ ਸਰਕਾਰ , ਖੇਡ ਵਿਭਾਗ , ਡਾਇਰੈਕਟਰ ਸਪੋਰਟਸ ਪੰਜਾਬ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਅਤੇ ਜਿਲ•ਾ ਖੇਡ ਅਫਸਰ, ਪਠਾਨਕੋਟ ਸ੍ਰੀ ਕੁਲਵਿੰਦਰ ਸਿੰਘ ਵੱਲੋਂ ਤੰਦਰੁਸਤ ਪੰਜਾਬ ਅਧੀਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਸਾਲ 2019-20 ਦੇ ਸੈਸਨ ਲਈ ਹੇਠ ਲਿਖੇ ਅਨੁਸਾਰ ਜਿਲ•ਾ ਪੱਧਰ ਟੂਰਨਾਮੈਂਟ ਅੰਡਰ 18 (ਲੜਕੇ/ਲੜਕੀਆਂ) 11.00 ਵਜੇ ਸੁਰੂ ਕਰਵਾਇਆ ਗਿਆ। ਇਸ ਟੂਰਨਾਮੈਂਟ  ਦਾ ਉਦਘਾਟਨ (ਬਾਸਕਟਬਾਲ, ਐਥਲੈਟਿਕਸ, ਕਬੱਡੀ, ਵਾਲੀਬਾਲ, ਕੁਸਤੀ, ਫੁੱਟਬਾਲ) ਮਾਣਯੋਗ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਰਾਮਵੀਰ ਜੀ ਵੱਲੋਂ ਕੀਤਾ ਗਿਆ। ਇਸ ਮੌਕੇ ਤੇ  ਖੇਡਾਂ ਨਾਲ ਸਬੰਧਤ ਡੀ.ਪੀ.ਈ.,ਪੀ.ਟੀ.ਆਈ ਅਤੇ ਖੇਡ ਵਿਭਾਗ ਦੇ ਸਰਵਸ੍ਰੀ  ਸੈਮੂਅਲ ਮਸੀਹ, ਸੁਖਚੈਨ ਸਿੰਘ, ਬਲਜੀਤ ਸਿੰਘ , ਚੰਦਨ ਮਹਾਜਨ, ਅਭਿਸੇਕ ਦੱਤ, ਰਣਜੀਤ ਸਿੰਘ , ਨਰਿੰਦਰ ਲਾਲ, ਪ੍ਰਦੀਪ ਕੁਮਾਰ , ਸੁਰਿੰਦਰ ਕੌਰ, ਪੂਜਾ ਪਠਾਨੀਆ, ਸਿਖਾ, ਅਸਵਨੀ ਕੁਮਾਰ, ਨੀਨਾ , ਅਵਤਾਰ , ਸੁਰਿੰਦਰ ਕੁਮਾਰ, ਵਿਕਰਮ ਕੁਮਾਰ, ਮਦਨ ਲਾਲ , ਸੰਜੀਵ ਕੁਮਾਰ , ਲਵਿੰਦਰ ਸਿੰਘ ਆਦਿ ਹਾਜਰ ਸਨ।  ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਪਹਿਲਾ ਖੇਡਾਂ ਦੀ ਸੁਰੂਆਤ ਕੀਤੀ ਗਈ ਅਤੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਇਮਾਨਦਾਰੀ ਅਤੇ ਪ੍ਰੇਮ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 2019 ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਅੱਜ ਜਿਲ•ਾ ਪਠਾਨਕੋਟ ਵਿੱਚ ਵੱਖ ਵੱਖ ਖੇਡਾਂ ਦਾ ਅਰੰਭ ਕੀਤਾ ਗਿਆ ਹੈ। ਅੱਜ ਦੇ ਟੂਰਨਾਮੈਂਟ ਵਿੱਚ ਸਰਕਾਰੀ ਸਕੂਲਾਂ ਦੇ ਨਾਲ ਨਾਲ ਪ੍ਰਾਈਵੇਟ ਸਕੂਲ ਦੇ ਬੱਚਿਆਂ ਵੱਲੋਂ ਵੀ ਭਾਗ ਲਿਆ ਗਿਆ ਹੈ। ਊਨ•ਾਂ ਕਿਹਾ ਕਿ ਹਾਰ ਅਤੇ ਜਿੱਤ ਦੋ ਅਲਗ ਅਲਗ ਪਹਿਲੂ ਹਨ ਪਰ ਕਿਸੇ ਖੇਡ ਵਿੱਚ ਭਾਗ ਲੈਣਾਂ ਇੱਕ ਬਹੁਤ ਹੀ ਚੰਗੀ ਗੱਲ ਹੈ। ਜਦ ਤੱਕ ਅਸੀਂ ਹਿੰਮਤ ਨਹੀਂ ਕਰਦੇ ਕਿ ਅਸੀਂ ਖੇਡਾਂ ਵਿੱਚ ਭਾਗ ਲਈਏ ਤੱਦ ਤੱਕ ਹਾਰ ਜਿੱਤ ਦੇ ਨਤੀਜੇ ਸਾਹਮਣੇ ਨਹੀਂ ਆਉਂਦੇ। ਉਨ•ਾਂ ਕਿਹਾ ਕਿ ਜਿੰਦਗੀ ਵਿੱਚ ਕਾਮਯਾਬ ਖਿਡਾਰੀ ਬਣਨ ਦੇ ਲਈ ਅਨੁਸਾਸਨ ਵਿੱਚ ਰਹਿੰਦਿਆਂ ਖੇਡਾਂ ਵਿੱਚ ਭਾਗ ਲੈਣਾ ਬਹੁਤ ਜਰੂਰੀ ਹੈ।  ਅੱਜ ਦੇ ਟੂਰਨਾਮੈਂਟ ਦੋਰਾਨ ਕਬੱਡੀ (ਲੜਕੇ) ਗੇਮ ਵਿੱਚ ਵਾਰਡ ਨੰ 18 ਮਮੂਨ ਪਹਿਲੇ ਸਥਾਨ ਤੇ, ਸੀਨੀਅਰ ਸਕਾਲਰ ਸਕੂਲ ਪਠਾਨਕੋਟ ਦੂਸਰੇ ਸਥਾਨ ਤੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਪਠਾਨਕੋਟ ਤੀਜੇ ਸਥਾਨ ਤੇ ਰਹੀ।  ਕਬੱਡੀ (ਲੜਕੀਆਂ) ਗੇਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਰੂਪ ਪਹਿਲੇ ਸਥਾਨ ਤੇ,  ਸਰਕਾਰੀ ਮਾਡਲ ਸਕੂਲ ਸਾਹਪੁਰਕੰਡੀ ਪਠਾਨਕੋਟ ਦੂਸਰੇ ਸਥਾਨ ਤੇ ਅਤੇ ਸਰਕਾਰੀ ਹਾਈ ਸਕੂਲ ਨੰਗਲ ਚੌਧਰੀਆਂ ਪਠਾਨਕੋਟ ਤੀਜੇ ਸਥਾਨ ਤੇ ਰਹੀ , ਬਾਸਕਟਬਾਲ (ਲੜਕਿਆਂ) ਗੇਮ ਵਿੱਚ ਏ. ਪੀ. ਐਸ. ਮਮੂਨ ਸਕੂਲ ਪਹਿਲੇ ਸਥਾਨ ਤੇ , ਡੀ. ਏ. ਵੀ. ਸਕੂਲ ਦੂਸਰੇ ਸਥਾਨ ਤੇ ਅਤੇ ਐਸ. ਡੀ. ਸਕੂਲ ਪਠਾਨਕੋਟ  ਤੀਸਰੇ ਸਥਾਨ ਤੇ ਰਹੀ। ਇਸ ਮੋਕੇ ਤੇ ਜਿਲ•ਾ ਖੇਡ ਅਫਸ਼ਰ ਸ. ਕੁਲਵਿੰਦਰ ਸਿੰਘ ਨੇ ਦੱਸਿਆ ਕਿ  ਬਾਸਕਟਬਾਲ (ਲੜਕੇ) ਗੇਮ ਦੇ ਮੁਕਾਬਲੇ 8 ਅਗਸਤ 2019 ਨੂੰ ਕਰਵਾਏ ਜਾਣਗੇ। ਇਸ ਤੋਂ ਇਲਾਵਾ ਵਾਲੀਬਾਲ (ਲੜਕੀਆਂ) ਵਿੱਚ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਪਹਿਲੇ ਸਥਾਨ ਤੇ, ਮਾਡਰਨ ਸੰਦੀਪਨੀ ਸਕੂਲ ਪਠਾਨਕੋਟ ਦੂਜੇ ਸਥਾਨ ਤੇ ਅਤੇ ਸਾਵਨ ਵਾਲੀਬਾਲ ਅਕੈਡਮੀ ਹਰਿਆਲ ਤੀਸਰੇ ਸਥਾਨ ਤੇ ਰਹੇ। ਵਾਲੀਬਾਲ ਲੜਕਿਆਂ ਦੇ ਮੁਕਾਬਲੇ ਚੱਲ ਰਹੇ ਹਨ, ਫੁੱਟਬਾਲ (ਲੜਕੇ) ਵਿੱਚ ਲਮੀਨੀ ਕੋਚਿੰਗ ਸੈਂਟਰ ਨੇ ਦਿੱਲੀ ਪਬਲਿਕ ਸਕੂਲ ਨੂੰ ਹਰਾਇਆ ਅਤੇ ਯੂਨਾਇਟਿਡ ਪੰਜਾਬ ਨੇ ਪ੍ਰਤਾਪ ਵਰਲਡ ਸਕੂਲ ਨੂੰ ਹਰਾਇਆ ਅਤੇ ਸੈਮੀ ਫਾਈਨਲ ਵਿੱਚ ਪ੍ਰਵੇਸ ਕੀਤਾ,। ਉਨ•ਾਂ ਦੱਸਿਆ ਕਿ ਬਾਕੀ ਖੇਡ ਮੁਕਾਬਲੇ ਕੱਲ 8 ਅਗਸਤ 2019 ਨੂੰ ਕਰਵਾਏ ਜਾਣਗੇ। 

  • Topics :

Related News