ਨੈਸ਼ਨਲ ਡੀ-ਵਾਰਮਿੰਗ ਡੇਅ ਦੌਰਾਨ ਜਿਲ•ੇ ਦੇ 91025 ਬੱਚਿਆਂ ਨੂੰ ਖਵਾਈਆਂ ਗਈਆਂ ਐਲਵੈਡਾਜੌਲ ਦੀਆਂ ਗੋਲੀਆਂ

Aug 09 2019 02:06 PM

ਪਠਾਨਕੋਟ

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ  ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ 8 ਅਗਸਤ 2019 ਨੂੰ ਨੈਸ਼ਨਲ ਡੀ-ਵਾਰਮਿੰਗ ਡੇਅ ਮਨਾਇਆ ਗਿਆ। ਜਿਸ ਦੌਰਾਨ ਜਿਲ•ੇ ਦੇ ਸਿੱਖਿਆ ਵਿਭਾਗ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗਾਂ ਨਾਲ ਸਰਕਾਰੀ ਸਕੂਲਾਂ, ਮਾਨਤਾ ਪ੍ਰਾਪਤ ਸਕੂਲਾਂ, ਪ੍ਰਾਈਵੇਟ ਸਕੂਲਾਂ ਅਤੇ ਆਗਣਵਾੜੀ ਸੈਂਟਰਾਂ ਦੇ 1 ਤੋਂ 19 ਤੱਕ ਦੇ ਲਗਭਗ 91025 ਬੱਚਿਆਂ ਨੂੰ ਐਲਵੈਡਾਜੌਲ ਦੀਆਂ ਗੋਲੀਆਂ ਖਵਾਈਆਂ ਗਈਆਂ। ਇਸ ਦੌਰਾਨ ਜਿਲਾ ਪੱਧਰੀ ਨੈਸ਼ਨਲ ਡੀ-ਵਾਰਮਿੰਗ ਡੇਅ ਦੀ ਸੂਰੁਆਤ ਜਿਲ•ਾਂ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ  ਮਹਾਰਾਣਾ ਪ੍ਰਤਾਪ ਪਬਲਿਕ ਸਕੂਲ ਪਠਾਨਕੋਟ ਵਿੱਚ ਬੱਚਿਆਂ ਨੂੰ ਐਲਵੈਡਾਜੌਲ ਦੀਆਂ ਗੋਲੀਆਂ ਖਵਾ ਕੇ ਕੀਤੀ। ਇਸ ਦੌਰਾਨ ਉਹਨਾਂ ਦੱਸਿਆ ਕਿ ਬੱਚਿਆਂ ਨੂੰ ਪੇਟ ਦੇ ਕੀੜਿਆਂ ਕਾਰਣ ਕੁਪੋਸ਼ਣ, ਖੂਨ ਦੀ ਕਮੀ, ਭੁੱਖ ਨਾ ਲੱਗਣਾ, ਬੇਚੈਨੀ, ਪੇਟ ਵਿੱਚ ਦਰਦ ਜਾਂ ਸੋਜਾ, ਉਲਟੀ ਅਤੇ ਦਸਤ, ਟੱਟੀ ਵਿੱਚ ਖੂਨ ਆਉਣਾ ਆਦਿ ਦੀ ਬਿਮਾਰੀ ਹੋ ਸਕਦੀ ਹੈ। ਇਸ ਦੌਰਾਨ ਜਿਲ•ੇ ਦੀਆਂ ਆਰ.ਬੀ.ਐਸ.ਕੇ. ਦੀਆਂ ਟੀਮਾਂ ਵੱਲੋਂ ਸਕੂਲਾਂ ਵਿੱਚ ਹੈਂਡ ਵਾਸ਼ਿੰਗ ਅਤੇ ਸਾਫ ਸਫਾਈ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਇਹ ਵੀ ਦੱਸਿਆਂ ਗਿਆ ਕਿ ਜੋ  ਬੱਚੇ ਐਲਵੈਡਾਜੌਲ ਦੀ ਗੌਲੀ ਖਾਣ ਤੋਂ ਵਾਂਝੇ ਰਹਿ ਗਏ ਹਨ, ਉਹਨਾਂ ਨੂੰ ਐਲਵੈਡਾਜੌਲ ਦੀਆਂ ਗੋਲੀਆਂ ਖਵਾਉਣ ਲਈ ਮਿਤੀ 19-08-2019 ਨੂੰ ਮੋਪ-ਅੱਪ ਡੇਅ ਨਿਸਚਿਤ ਕੀਤਾ ਗਿਆ ਹੈ।            ਇਸ ਦੌਰਾਨ ਸਟੇਟ ਪੱਧਰ ਤੋਂ ਡਿਪਟੀ ਡਾਇਰੈਕਟਰ ਡਾ. ਮੁਕੇਸ ਸੌਂਧੀ ਜਿਲ•ੇ ਦੇ ਵੱਖ-ਵੱਖ ਸਕੂਲਾਂ ਵਿੱਚ ਚੈਕਿੰਗ ਕੀਤੀ ਗਈ ਅਤੇ ਇਸ ਤੋਂ ਬਾਅਦ ਉਹਨਾਂ ਵੱਲੋਂ ਸਿਵਲ ਸਰਜਨ ਡਾ. ਨੈਨਾ ਸਲਾਥੀਆਂ, ਜਿਲ•ਾਂ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਅਤੇ ਜਿਲ•ਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ ਸਰਪਾਲ   ਨਾਲ ਦਫਤਰ ਸਿਵਲ ਸਰਜਨ ਵਿਖੇ  ਨੈਸ਼ਨਲ ਡੀ-ਵਾਰਮਿੰਗ ਡੇਅ ਸਬੰਧੀ ਮੀਟਿੰਗ ਕੀਤੀ। ਇਸ ਮੌਕੇ ਦੌਰਾਨ ਡਾ. ਵਿਨੈ ਕੁੰਡਲ ਏ.ਐਮ.ਓ., ਪ੍ਰਿੰਸੀਪਲ ਨੀਰਾ ਮਹਾਜਨ, ਪੰਕਜ ਕੁਮਾਰ ਜਿਲ•ਾ ਆਰ.ਬੀ.ਐਸ.ਕੇ ਮੈਨੇਜਰ, ਰਮਨ ਕੁਮਾਰ ਫਾਰਮੇਸੀ ਅਫਸਰ ਆਦਿ ਹਾਜਰ ਸਨ।

  • Topics :

Related News