ਹਿਮਾਚਲ ਤੇ ਪੰਜਾਬ ਪੁਲਿਸ ਸਾਂਝੇ ਨਾਕੇ ਲਾ ਕੇ ਸਰਚ ਅਪ੍ਰੇਸ਼ਨ ਕਰਨਗੇ

Aug 09 2019 02:16 PM

ਪਠਾਨਕੋਟ

ਡਰੱਗਸ ਦਾ ਨਸ਼ਾ ਮੁਕੰਮਲ ਤੌਰ 'ਤੇ ਖ਼ਤਮ ਕਰਨ ਲਈ ਡੀ.ਪੀ.ਓ. ਪਠਾਨਕੋਟ ਵਿਖੇ ਇੰਟਰ ਸਟੇਟ ਮੀਟਿੰਗ ਕੀਤੀ ਗਈ | ਜਿਸ ਵਿਚ ਸੰਤੋਸ਼ ਪਟਿਆਲ ਡਿਪਟੀ ਇੰਸਪੈਕਟਰ ਜਨਰਲ ਨਾਰਥ ਰੇਂਜ ਕਾਂਗੜਾ ਹਿਮਾਚਲ ਪ੍ਰਦੇਸ਼, ਦੀਪਕ ਹਿਲੌਰੀ ਐਸ.ਐਸ.ਪੀ. ਪਠਾਨਕੋਟ, ਗੌਰਵ ਗਰਗ ਐਸ.ਐਸ.ਪੀ. ਹੁਸ਼ਿਆਰਪੁਰ, ਵਿਮੁਕਤ ਰੰਜਨ ਐਸ.ਪੀ. ਕਾਂਗੜਾ ਹਿਮਾਚਲ ਪ੍ਰਦੇਸ਼, ਰਮਨੀਸ਼ ਚੌਧਰੀ ਕਪਤਾਨ ਪੀ.ਬੀ.ਆਈ. ਪਠਾਨਕੋਟ, ਧਰਮਵੀਰ ਸਿੰਘ ਕਪਤਾਨ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ, ਰਾਜੇਸ਼ ਕੁਮਾਰ ਐਡੀਸ਼ਨਲ ਐਸ.ਪੀ. ਕਾਂਗੜਾ, ਰਜਿੰਦਰ ਮਿਨਹਾਸ ਉਪ ਕਪਤਾਨ ਪੁਲਿਸ ਸਿਟੀ ਪਠਾਨਕੋਟ, ਗਿਆਨ ਚੰਦ ਠਾਕੁਰ ਐਸ.ਡੀ.ਪੀ.ਓ. ਜਵਾਲੀ ਹਿਮਾਚਲ ਪ੍ਰਦੇਸ਼, ਇੰਸਪੈਕਟਰ ਅਵਤਾਰ ਸਿੰਘ ਐਸ.ਐਚ.ਓ. ਡਵੀਜ਼ਨ ਨੰਬਰ-1 ਪਠਾਨਕੋਟ, ਇੰਸ: ਜਸਵੀਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਪਠਾਨਕੋਟ, ਐਸ.ਆਈ. ਦੀਪਕ ਕੁਮਾਰ ਐਸ.ਐਚ.ਓ. ਥਾਣਾ ਨੰਗਲਭੂਰ, ਇੰਸ: ਹਰੀਸ਼ ਗੁਲੇਰੀਆ ਐਸ.ਐਚ.ਓ. ਡਮਟਾਲ, ਇੰਸ: ਸੁਰਿੰਦਰ ਧੀਮਾਨ ਐਸ.ਐਚ.ਓ. ਥਾਣਾ ਇੰਦੌਰਾ, ਇੰਸ: ਉਂਕਾਰਨਾਥ ਐਸ.ਐਚ.ਓ. ਨੂਰਪੁਰ ਤੇ ਐਸ.ਆਈ. ਸੁਰੇਸ਼ ਕੁਮਾਰ ਐਸ.ਐਚ.ਓ. ਥਾਣਾ ਫਤਿਹਪੁਰ ਵੀ ਸ਼ਾਮਿਲ ਸਨ | ਮੀਟਿੰਗ ਵਿਚ ਨਸ਼ਿਆਂ ਨੰੂ ਨੱਥ ਪਾਉਣ ਲਈ ਵਿਚਾਰਾਂ ਕੀਤੀਆਂ | ਜਿਨ੍ਹਾਂ 'ਚ ਹਿਮਾਚਲ ਤੇ ਪੰਜਾਬ ਪੁਲਿਸ ਸਾਂਝੇ ਨਾਕੇ ਲਾ ਕੇ ਸਰਚ ਅਪ੍ਰੇਸ਼ਨ ਕਰਨਗੇ | ਦੋਹਾਂ ਪ੍ਰਦੇਸ਼ਾਂ ਦੀ ਪੁਲਿਸ ਵਲੋਂ ਨੋਡਲ ਅਫ਼ਸਰ ਤਾਇਨਾਤ ਕੀਤੇ ਜਾਣਗੇ ਜੋ ਨਸ਼ਿਆਂ ਦੇ ਵਪਾਰੀਆਂ ਦੀ ਸੂਚਨਾ ਸਾਂਝੀ ਕਰਨਗੇ | ਇੰਸ: ਜਨਰਲ ਹਿਮਾਚਲ ਪੁਲਿਸ ਨੇ ਕਿਹਾ ਨਸ਼ਿਆਂ ਦੇ ਵਪਾਰੀਆਂ ਦੀ ਜੋ ਲਿਸਟ ਮੁਹੱਈਆ ਕਰਵਾਈ ਗਈ ਹੈ | ਉਸ 'ਤੇ ਜਲਦ ਕਾਰਵਾਈ ਕੀਤੀ ਜਾਵੇਗੀ ਅਤੇ ਪੰਜਾਬ ਪੁਲਿਸ ਨੰੂ ਪੂਰਾ ਸਹਿਯੋਗ ਦਿੱਤਾ ਜਾਵੇਗਾ

  • Topics :

Related News