ਜਿਲ•ਾ ਸਿਹਤ ਅਫਸਰ ਅਤੇ ਟੀਮ ਵੱਲੋਂ ਹੜ• ਸੰਭਾਵਿਤ ਖੇਤਰਾਂ ਦਾ ਦੌਰਾ

Aug 14 2019 02:09 PM

ਪਠਾਨਕੋਟ: ਸਿਵਲ ਸਰਜਨ ਡਾ:ਨੈਨਾ ਸਲਾਥੀਆਂ ਦੇ ਹੁਕਮਾਂ ਅਨੁਸਾਰ ਜਿਲ•ਾ ਸਿਹਤ ਅਫਸਰ ਡਾ. ਰੇਖਾ ਘਈ, ਡਾ. ਰਵੀ ਕਾਂਤ ਐਸ.ਐਮ.ਓ ਸੀ.ਐਚ.ਸੀ ਨਰੋਟ ਜੈਮਲ ਸਿੰਘ, ਜਿਲ•ਾ ਐਪੀਡਿਮਾਲੋਜਿਸਟ ਡਾ. ਸੁਨੀਤਾ ਸ਼ਰਮਾ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਹੜ• ਸੰਭਾਵਿਤ ਕਥਲੋਰ ਅਤੇ ਬਮਿਆਲ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਮੋਕੇ ਦਾ ਜਾਇਜ ਲਇਆ ਗਿਆ  । ਹੜ• ਬਾਰੇ ਲੋਕਾਂ ਨੂੰ ਸੁਚੇਤ ਰਹਿਣ ਬਾਰੇ ਕਿਹਾ ਗਿਆ । ਬਰਸਾਤ ਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ,ਕੋਲਰਾ ਆਦਿ ਬਾਰੇ ਜਾਣਕਾਰੀ ਦਿੱਤੀ ਗਈ । ਸੀ.ਐਚ.ਸੀ. ਨੋ.ਜੈ.ਸਿੰਘ, ਪੀ.ਐਚ.ਸੀ ਕਥਲੋਰ ਅਤੇ ਬਮਿਆਲ ਵਿੱਚ ਜਰੂਰੀ ਦਵਾਈਆਂ ਅਤੇ ਕਲੋਰੀਨ ਦੀਆਂ ਗੋਲੀਆਂ ਹਰ ਸਮੇਂ ਤਿਆਰ ਰੱਖਣ ਲਈ ਹਦਾਇਤ ਕੀਤੀ ਗਈ ।

 

  

  • Topics :

Related News