ਵਿਧਾਇਕ ਹਲਕਾ ਪਠਾਨਕੋਟ ਸ੍ਰੀ ਅਮਿਤ ਵਿੱਜ ਵੱਲੋ ਅਰਬਨ ਪੀ. ਐਚ. ਸੀ. ਪਠਾਨਕੋਟ ਦਾ ਉਦਘਾਟਨ

Aug 17 2019 02:05 PM

ਪਠਾਨਕੋਟ

ਅੱਜ ਪਠਾਨਕੋਟ ਦੇ ਲਕਛਮੀ ਗਾਰਡਨ ਕਾਲੋਨੀ ਵਿਖੇ ਵਿਧਾਇਕ ਹਲਕਾ ਪਠਾਨਕੋਟ ਸ੍ਰੀ ਅਮਿਤ ਵਿੱਜ ਵੱਲੋ ਅਰਬਨ ਪੀ. ਐਚ. ਸੀ. ਪਠਾਨਕੋਟ ਦਾ ਉਦਘਾਟਨ ਕੀਤਾ ਗਿਆ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਲੋਕਾਂ ਦੀ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਉਨ•ਾਂ ਦਾ ਇੱਕ ਹੀ ਉਪਰਾਲਾ ਹੈ ਕਿ ਹਰ ਤਰ•ਾਂ ਦੀ ਸੁਵਿਧਾ ਲੋਕਾਂ ਦੇ ਦਰਵਾਜੇ ਤੇ ਹੀ ਦਿੱਤੀ ਜਾਵੇ ਇਸ ਅਧੀਨ ਅੱਜ ਲਕਸਮੀ ਗਾਰਡਨ ਕਾਲੋਨੀ ਵਿੱਚ ਅਰਬਨ ਪੀ.ਐਚ.ਸੀ. ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਤੋਂ ਖੇਤਰ ਨਿਵਾਸੀਆਂ ਨੂੰ ਸਿਹਤ ਸੁਵਿਧਾਵਾਂ ਪ੍ਰਾਪਤ ਹੋਣਗੀਆਂ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਸੀਸ ਵਿੱਜ, ਰਾਜਵੀਰ ਚੋਧਰੀ, ਮਧੂ ਰਾਣਾ, ਨੰਨੂ ਰਾਣਾ, ਵਿੱਕੂ ਚੋਧਰੀ , ਹਰਿੰਦਰ ਕੌਰ, ਟੇਕ ਚੰਦ ਸੈਣੀ, ਜੋਗਿੰਦਰ, ਗੁਰਦੇਵ ਪੱਪੂ, ਸੁਭਾਸ, ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਡਾ. ਮੋਹਣ ਲਾਲ ਅੱਤਰੀ, ਡਾ. ਕਿਰਨ, ਡਾ. ਰੁਪਾਲੀ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।  ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣ ਦੇ ਉਦੇਸ ਨਾਲ ਇਸ ਡਿਸਪੈਂਸਰੀ ਦਾ ਸੁਭ ਅਰੰਭ ਕੀਤਾ ਗਿਆ ਹੈ ਤਾਂ ਜੋ ਬਜੁਰਗ ਲੋਕਾਂ ਨੂੰ ਕਿਸੇ ਵੀ ਤਰ•ਾਂ ਦੇ ਇਲਾਜ ਲਈ ਸਿਵਲ ਹਸਪਤਾਲ ਨਾ ਜਾਣਾ ਪਵੇ ਅਤੇ ਸਾਰੀਆਂ ਸਿਹਤ ਸੁਵਿਧਾਵਾਂ ਇੱਥੇ ਹੀ ਮਿਲ ਸਕਣ। ਉਨ•ਾਂ ਕਿਹਾ ਕਿ ਇਸ ਇਮਾਰਤ ਤੇ ਮੋਜੂਦਾ ਡਾਕਟਰ ਦਾ ਮੋਬਾਇਲ ਨੰਬਰ ਅਤੇ ਕੂਝ ਜਿਮੇ•ਦਾਰ ਅਧਿਕਾਰੀਆਂ ਦਾ ਨੰਬਰ ਲਿਖਿਆ ਜਾਵੇਗਾ ਤਾਂ ਜੋ ਅਗਰ ਕਿਸੇ ਤਰ•ਾਂ ਦੀ ਲੋਕਾਂ ਨੂੰ ਸਮੱਸਿਆ ਆਉਂਦੀ ਹੈ ਤਾਂ ਉਨ•ਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਸਮੇਂ ਦੇ ਨਾਲ ਨਾਲ ਸਾਰੀਆ ਸੁਵਿਧਾਵਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ। ਉਨ•ਾਂ ਕਿਹਾ ਕਿ ਇਸੇ ਹੀ ਤਰ•ਾਂ ਲੋਕਾਂ ਦੀਆਂ ਹੋਰ ਸਮੱਸਿਆਵਾਂ ਜਿਵੈ ਸਾਫ ਪੀਣ ਵਾਲਾ ਪਾਣੀ ਲਈ ਵੀ ਉਨ•ਾਂ ਵੱਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। 

  • Topics :

Related News