ਭਾਰਤੀ ਜਨਤਾ ਪਾਰਟੀ ਚੱਕੀ ਬੈਂਕ ਰੇਲਵੇ ਸਟੇਸ਼ਨ 'ਤੇ 129ਵਾਂ ਸਫ਼ਾਈ ਅਭਿਆਨ

Aug 20 2019 02:59 PM

ਪਠਾਨਕੋਟ

ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਉਪ ਪ੍ਰਧਾਨ ਨਰਿੰਦਰ ਪਰਮਾਰ ਦੀ ਪ੍ਰਧਾਨਗੀ ਹੇਠ ਚੱਕੀ ਬੈਂਕ ਰੇਲਵੇ ਸਟੇਸ਼ਨ 'ਤੇ 129ਵਾਂ ਸਫ਼ਾਈ ਅਭਿਆਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਪਹਿਲੀ ਜੈਅੰਤੀ ਨੰੂ ਸਮਰਪਿਤ ਚਲਾਇਆ ਗਿਆ | ਜਿਸ ਵਿਚ ਭਾਜਪਾ ਮੈਂਬਰਸ਼ਿਪ ਅਭਿਆਨ ਦੇ ਜ਼ਿਲ੍ਹਾ ਪ੍ਰਭਾਰੀ ਰਾਜ ਕੁਮਾਰ ਗੁਪਤਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਨਰਿੰਦਰ ਪਰਮਾਰ ਨੇ ਦੱਸਿਆ ਕਿ ਕੇਂਦਰ ਵਿਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਪਠਾਨਕੋਟ ਜ਼ਿਲ੍ਹੇ ਵਿਚ ਹੁਣ ਤੱਕ 280 ਸਫ਼ਾਈ ਅਭਿਆਨ ਚਲਾਏ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਸਭ ਦਾ ਵਿਕਾਸ, ਸਭ ਦਾ ਸਾਥ ਅਤੇ ਸਵੱਛ ਭਾਰਤ ਦਾ ਨਾਅਰਾ ਹੈ | ਜਿਸ ਨੰੂ ਲੈ ਕੇ ਹਰ ਵਰਕਰ ਅੱਗੇ ਵੱਧ ਕੇ ਕੰਮ ਕਰ ਰਿਹਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਪਨ ਮਹਾਜਨ, ਮਨੋਹਰ ਲਾਲ, ਗੁਰਨਾਮ ਸਿੰਘ, ਮਹਿੰਦਰਪਾਲ, ਕੁਲਦੀਪ ਸਿੰਘ, ਤਰਸੇਮ ਸਿੰਘ, ਹਰਦੀਪ ਸਿੰਘ, ਲਖਵੀਰ ਸਿੰਘ, ਪ੍ਰਭਾ ਮਹਾਜਨ, ਰਾਣੀ, ਪ੍ਰਵੇਸ਼ ਆਦਿ ਹਾਜ਼ਰ ਸਨ |

  • Topics :

Related News