ਕੈਂਪ ਦੌਰਾਨ 24 ਵਿਦਿਆਰਥੀਆਂ ਦੇ ਲਰਨਿੰਗ ਡਰਾਈਵਿੰਗ ਲਾਇਸੰਾਸ ਬਣਾਉਣ ਲਈ ਫਾਰਮ ਭਰੇ ਗਏ

Aug 21 2019 02:42 PM

ਪਠਾਨਕੋਟ

ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਥਾਨਕ ਸੇਂਟ ਥਾਮਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਦੇ ਲਰਨਿੰਗ ਡਰਾਈਵਿੰਗ ਲਾਇਸੰਾਸ ਬਣਾਉਣ ਲਈ ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਵਿਜੇ ਪਾਸੀ ਨੇ ਦੱਸਿਆ ਕਿ ਕੈਂਪ ਦੌਰਾਨ 24 ਵਿਦਿਆਰਥੀਆਂ ਦੇ ਲਰਨਿੰਗ ਡਰਾਈਵਿੰਗ ਲਾਇਸੰਾਸ ਬਣਾਉਣ ਲਈ ਫਾਰਮ ਭਰੇ ਗਏ ਹਨ ਤੇ ਕਾਗ਼ਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਵਿਦਿਆਰਥਣਾਂ ਦੇ ਲਾਇਸੰਾਸ ਬਣਵਾਏ ਜਾਣਗੇ | ਇਸ ਮੌਕੇ ਟਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਦੇਵ ਰਾਜ ਵਲੋਂ ਵਿਦਿਆਰਥੀਆਂ ਨੰੂ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਵੀ ਕੀਤਾ ਗਿਆ | ਇਸ ਮੌਕੇ ਅਵਤਾਰ ਅਬਰੋਲ, ਡਾ: ਅਮਨ, ਤਰਲੋਕ ਤਰੇਹਨ, ਸਤੀਸ਼ ਪਾਸੀ, ਤਰਲੋਕ ਨੰਦਾ, ਚਰਨਜੀਤ ਕੌਰ, ਰੰਜੂ ਆਦਿ ਹਾਜ਼ਰ ਸਨ |  

  • Topics :

Related News