ਸ੍ਰੀ ਕ੍ਰਿਸ਼ਨ ਸੇਵਾ ਕਮੇਟੀ ਵਲੋਂ ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦੇ ਸਬੰਧ ਵਿਚ 25ਵੀਂ ਸਾਲਾਨਾ ਸ਼ੋਭਾ ਯਾਤਰਾ

Aug 23 2019 06:20 PM

ਪਠਾਨਕੋਟ

ਸ੍ਰੀ ਕ੍ਰਿਸ਼ਨ ਸੇਵਾ ਕਮੇਟੀ ਵਲੋਂ ਕਮੇਟੀ ਦੇ ਪ੍ਰਧਾਨ ਪਰਵਿੰਦਰ ਗੁਪਤਾ ਦੀ ਅਗਵਾਈ ਵਿਚ ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦੇ ਸਬੰਧ ਵਿਚ 25ਵੀਂ ਸਾਲਾਨਾ ਸ਼ੋਭਾ ਯਾਤਰਾ ਸਥਾਨਿਕ ਗੁਰਦਾਸਪੁਰ ਰੋਡ ਸਥਿਤ ਕਬਾੜ ਯੂਨੀਅਨ ਧਰਮਸ਼ਾਲਾ ਤੋਂ ਸ਼ੁਰੂ ਹੋਈ | ਜਿਸ ਵਿਚ ਸਮਾਜ ਸੇਵਕ ਸਤੀਸ਼ ਮਹਿੰਦਰੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਉਨ੍ਹਾਂ ਰਿਬਨ ਕੱਟ ਕੇ ਸ਼ੋਭਾ ਯਾਤਰਾ ਦੀ ਸ਼ੁਰੂਆਤ ਕੀਤੀ | ਸ਼ੋਭਾ ਯਾਤਰਾ ਕਬਾੜ ਯੂਨੀਅਨ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ ਰੇਲਵੇ ਰੋਡ, ਬਾਲਮੀਕੀ ਚੌਾਕ, ਗਾਂਧੀ ਚੌਾਕ, ਡਾਕਖ਼ਾਨਾ ਚੌਕ, ਗਾੜ੍ਹੀ ਅਹਾਤਾ ਚੌਾਕ, ਡਲਹੌਜ਼ੀ ਰੋਡ ਤੋਂ ਹੁੰਦਾ ਹੋਏ ਰਾਜ ਕਰਨੀ ਮਹਾਜਨ ਹਾਲ ਵਿਖੇ ਜਾ ਕੇ ਸਮਾਪਤ ਹੋਈ | ਸ਼ੋਭਾ ਯਾਤਰਾ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਝਾਕੀਆਂ, ਬੈਂਡ ਬਾਜੇ, ਆਤਿਸ਼ਬਾਜ਼ੀ, ਕੀਰਤਨ ਮੰਡਲੀਆਂ ਮੁੱਖ ਖਿੱਚ ਦਾ ਕੇਂਦਰ ਰਹੇ | ਇਸ ਮੌਕੇ ਬੀ.ਆਰ. ਗੁਪਤਾ, ਹੰਸਰਾਜ ਅੱਤਰੀ, ਸੁਭਾਸ਼ ਗੁਪਤਾ, ਸ਼ਸ਼ੀਕਾਂਤ ਮਹਾਜਨ, ਡਾ. ਧਰਮਪਾਲ ਸ਼ਰਮਾ, ਵਿਜੇ ਗੁਪਤਾ, ਰਵੀ ਸ਼ਰਮਾ, ਰੂਪ ਲਾਲ ਪਠਾਨੀਆ, ਵਿਜੇ ਸ਼ਰਮਾ, ਸੁਸ਼ੀਲ ਸੈਣੀ, ਸੁਰਿੰਦਰ ਸ਼ਰਮਾ, ਅਰਜੁਨ ਸੈਣੀ, ਰਾਜਨ ਗੁਪਤਾ, ਕੈਲਾਸ਼ ਠਾਕੁਰ, ਸੁਸ਼ੀਲ ਕੁਮਾਰ ਪਾਂਡੇ, ਸ਼ੋਰੀ ਲਾਲ ਮਹਾਜਨ, ਸਕੱਤਰ ਰਾਮ ਸਿੰਘ ਠਾਕੁਰ, ਸੁਰਿੰਦਰ ਕੁਮਾਰ, ਅਰਜੁਨ ਸੈਣੀ ਆਦਿ ਹਾਜ਼ਰ ਸਨ |

  • Topics :

Related News