ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਨੰੂ ਮੰਗ ਪੱਤਰ

Aug 23 2019 06:22 PM

ਪਠਾਨਕੋਟ

ਸ੍ਰੀ ਬ੍ਰਾਹਮਣ ਸਭਾ ਪਠਾਨਕੋਟ ਅਤੇ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਨੰੂ ਮੰਗ ਪੱਤਰ ਦਿੱਤਾ | ਜਿਸ ਵਿਚ ਬ੍ਰਾਹਮਣ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਸ਼ਰਮਾ ਅਤੇ ਅਸ਼ਵਨੀ ਸ਼ਰਮਾ ਸਕੱਤਰ ਜਨਰਲ ਸੈਕਟਰੀ ਵੈਲਫੇਅਰ ਫੈਡਰੇਸ਼ਨ ਅਤੇ ਪ੍ਰਧਾਨ ਸ੍ਰੀ ਬ੍ਰਾਹਮਣ ਸਭਾ ਪਠਾਨਕੋਟ ਨੇ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਜਨਰਲ ਵਰਗ ਦੀ ਭਲਾਈ ਲਈ ਸਟੇਟ ਕਮਿਸ਼ਨ ਤੁਰੰਤ ਨਿਯੁਕਤ ਕੀਤਾ ਜਾਵੇ, ਜਾਤ-ਪਾਤ ਅਧਾਰਿਤ ਰਾਖਵਾਂਕਰਨ ਖ਼ਤਮ ਕੀਤਾ ਜਾਵੇ, ਸਰਕਾਰ ਵਲੋਂ ਗਰੀਬੀ ਦੇ ਆਧਾਰ 'ਤੇ ਨੌਕਰੀਆਂ ਵਿਚ 10 ਫੀਸਦੀ ਰਾਖਵਾਂਕਰਨ ਦਿੱਤਾ ਹੈ, ਉਸ ਨੰੂ 20 ਫੀਸਦੀ ਕੀਤਾ ਜਾਵੇ, ਜਨਰਲ ਵਰਗ ਦੇ ਰਾਖਵਾਂਕਰਨ ਲਈ ਵੱਖਰਾ ਵਿਭਾਗ ਖੋਲਿ੍ਹਆ ਜਾਵੇ, ਲੋਕ ਸਭਾ ਵਲੋਂ ਪਿਛਲੇ 70 ਸਾਲਾਂ ਤੋਂ ਹਰ 10 ਸਾਲ ਬਾਅਦ ਰਾਖਵਾਂਕਰਨ ਨੰੂ 10 ਸਾਲਾਂ ਲਈ ਵਧਾਇਆ ਜਾਂਦਾ, ਉਸ ਦੀ ਮਿਆਦ 2020 ਵਿਚ ਖ਼ਤਮ ਹੋ ਰਹੀ ਹੈ | ਜਿਸ ਵਿਚ ਹੋਰ ਵਾਧਾ ਨਹੀਂ ਕੀਤਾ ਜਾਵੇ, ਅਮੀਰ ਲੋਕਾਂ ਨੰੂ ਰਾਖਵਾਂਕਰਨ ਤੋਂ ਬਾਹਰ ਕੀਤਾ ਜਾਵੇ ਅਤੇ ਨੌਕਰੀਆਂ ਵਿਚ ਪਦਉਨਤ ਵੇਲੇ ਦਿੱਤਾ ਜਾਣ ਵਾਲਾ ਰਾਖਵਾਂਕਰਨ ਬੰਦ ਕੀਤਾ ਜਾਵੇ, ਸਿੱਧੀ ਭਰਤੀ ਵੇਲੇ ਜਿਸ ਕੈਟਾਗਰੀ ਦੇ ਅਧੀਨ ਕੋਈ ਉਮੀਦਵਾਰ ਅਪਲਾਈ ਕਰਦਾ ਹੈ | ਉਸ ਦਾ ਨਾਂਅ ਉਸੇ ਕੈਟਾਗਰੀ ਦੀ ਆਸਾਮੀ ਵਿਚ ਵਿਚਾਰਿਆ ਜਾਵੇ, ਕੋਟੇ ਤੋਂ ਜ਼ਿਆਦਾ ਨਿਯੁਕਤੀਆਂ, ਪ੍ਰਮੋਸ਼ਨ ਨਾ ਦਿੱਤੀਆਂ ਜਾਣ, ਕਾਲਜ ਵਿਚ ਮੈਰਿਟ ਦੇ ਆਧਾਰ 'ਤੇ ਦਾਖ਼ਲੇ ਦਿੱਤੇ ਜਾਣ ਅਤੇ ਫੀਸਾਂ ਬਰਾਬਰ ਕੀਤੀਆਂ ਜਾਣ, ਜਨਰਲ ਵਰਗ ਦੀਆਂ ਨੌਕਰੀਆਂ ਪਾਉਣ ਦੀ ਉਮਰ ਵਿਚ ਬੜੋਤਰੀ ਕੀਤੀ ਜਾਵੇ | ਇਸ ਮੌਕੇ ਨਰਿੰਦਰ ਸ਼ਰਮਾ, ਵਿਦਿਆ ਸਾਗਰ, ਰਜਿੰਦਰ ਸ਼ਰਮਾ, ਵੇਦ ਪ੍ਰਕਾਸ਼ ਸ਼ਰਮਾ, ਚਮਨ ਸ਼ਰਮਾ, ਬੇਅੰਤਪਾਲ ਸ਼ਰਮਾ, ਪਵਨ ਸ਼ਰਮਾ, ਰਾਜੇਸ਼ ਸ਼ਰਮਾ, ਬੈਜਨਾਥ ਕੌਸ਼ਲ, ਪਿ੍ੰਸ ਸ਼ਰਮਾ, ਸੁਰੇਸ਼ ਸ਼ਰਮਾ, ਰਖਿਲ ਸ਼ਰਮਾ, ਸੁਸ਼ੀਲ ਦੂਬੇ ਆਦਿ ਹਾਜ਼ਰ ਸਨ |

  • Topics :

Related News