ਗਊਆਂ ਦੀ ਸਾਂਭ ਸੰਭਾਲ ਲਈ 5100 ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ

Aug 26 2019 03:42 PM

ਪਠਾਨਕੋਟ,

ਗੋਪਾਲ ਧਾਮ ਗਊਸ਼ਾਲਾ ਵਿਖੇ ਗਊ ਸੇਵਾ ਕਮੇਟੀ ਵਲੋਂ ਕਮੇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਦੇਖਰੇਖ ਹੇਠ ਸਫ਼ਾਈ ਅਭਿਆਨ ਚਲਾਇਆ ਗਿਆ | ਜਿਸ ਵਿਚ ਐਮ.ਈ.ਐਸ ਬਿਲਡਰਜ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਅੱਤਰੀ, ਐਸੋਸੀਏਸ਼ਨ ਦੇ ਮੈਂਬਰਾਂ ਵਿਵੇਕ ਮਾਡੀਆ, ਰਾਜੀਵ ਪੁਰੀ, ਦਿਨੇਸ਼ ਅਗਰਵਾਲ, ਵਰਿੰਦਰ ਗੁਪਤਾ, ਅਜੇ ਵਾਲੀਆ ਸਮੇਤ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਤੇ ਸਫਾਈ ਅਭਿਆਨ ਵਿਚ ਹਿੱਸਾ ਲਿਆ | ਇਸ ਮੌਕੇ ਐਸੋਸੀਏਸ਼ਨ ਵਲੋਂ ਗਊਆਂ ਦੀ ਸਾਂਭ ਸੰਭਾਲ ਲਈ 5100 ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ | ਪ੍ਰਧਾਨ ਵਿਜੇ ਪਾਸੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਗਊਆਂ ਦੀ ਸਾਂਭ ਸੰਭਾਲ ਲਈ ਹਰੇਕ ਸ਼ਹਿਰ ਵਾਸੀ ਸਹਾਇਤਾ ਕਰੇ | ਇਸ ਮੌਕੇ ਰਾਜਨ ਗੁਪਤਾ, ਗਰੀਬ ਦਾਸ, ਲਾਭ ਸਿੰਘ, ਪੰਡਿਤ ਬਿ੍ਜੇਸ਼, ਰਾਜੂ ਆਦਿ ਹਾਜਿਰ ਸਨ |

  • Topics :

Related News