ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਲਗਾਇਆ ਜਾ ਰਿਹਾ ਹੈ ਬਕਰੀ ਪਾਲਣ ਸਿਖਲਾਈ ਕੋਰਸ

Aug 27 2019 05:04 PM

ਪਠਾਨਕੋਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਉਪਨਿਰਦੇਸ਼ਕ ਡਾ. ਬਿਕ੍ਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਪਠਾਨਕੋਟ (ਘੋਹ) ਵੱਲੋਂ ਬਕਰੀ ਪਾਲਣ ਦਾ ਪੰਜ ਦਿਨਾਂ ਸਿਖਲਾਈ ਕੋਰਸ ਮਿਤੀ 28.08.2019 ਤੋ 03.09.2019 ਕ੍ਰਿਸ਼ੀ ਵਿਗਿਆਨ ਕੇਂਦਰ (ਘੋਹ) ਵਿੱਚ ਲਗਾਇਆ ਜਾ ਰਿਹਾ ਹੈ।ਇਸ ਸਿਖਲਈ ਕੋਰਸ ਵਿੱਚ ਬਕਰੀ ਪਾਲਣ ਦੀ ਸਾਂਭ ਸੰਭਾਲ, ਬਾੜਾ ਤਿਆਰ, ਘਰੇਲੁ ਫੀਡ,ਟੀਕਾ ਕਰਣ, ਬਿਮਾਰੀਆਂ ਦੀ ਰੋਕਥਾਮ, ਮੰਡੀਕਰਣ ਅਤੇ ਸਰਕਾਰ ਵੱਲੌਂ ਦਿੱਤਿਆਂ ਜਾਣ ਵਾਲਿਆ ਸਕੀਮਾ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇਗੀ।ਚਾਹਵਾਨ ਕਿਸਾਨ ਵੀਰ, ਨੌਜਵਾਨ ਅਤੇ ਕਿਸਾਨ ਬੀਬੀਆਂ ਇਹ ਸਿਖਲਾਈ ਕੋਰਸ ਪ੍ਰਾਪਤ ਕਰ ਸਕਦੇ ਹਨ। ਇਸ ਸਿਖਲਾਈ ਕੋਰਸ ਦੇ ਅੰਤ ਵਿੱਚ ਸਿਖਿਆਰਤੀਆਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ।ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਡਾ. ਸੁਰਿੰਦਰ ਸਿੰਘ, ਫੋਨ ਨ.9419160735.

  • Topics :

Related News