ਪਠਾਨਕੋਟ, ਗੁਰਦਾਸਪੁਰ, ਜਲੰਧਰ, ਰੋਪੜ ਤੇ ਪਟਿਆਲਾ ਇਲਾਕਿਆਂ ਵਿੱਚ ਬਾਰਸ਼ ਦਾ ਅਲਰਟ

Aug 27 2019 05:15 PM

ਚੰਡੀਗੜ੍ਹ:

ਮੌਸਮ ਵਿਭਾਗ ਨੇ ਪੰਜਾਬ ਵਿੱਚ ਫਿਰ ਅਲਰਟ ਜਾਰੀ ਕੀਤਾ ਹੈ। ਤਾਜ਼ਾ ਰਿਪੋਰਟ ਮੁਤਾਬਕ ਪੰਜਾਬ ਵਿੱਚ 30, 31 ਅਗਸਤ ਤੇ ਪਹਿਲੀ ਸਤੰਬਰ ਨੂੰ ਬਾਰਸ਼ ਹੋਏਗੀ। ਇਹ ਬਾਰਸ਼ ਸਧਾਰਨ ਹੋਏਗੀ ਜਿਸ ਨਾਲ ਕੋਈ ਖਤਰਾ ਨਹੀਂ। ਇਸ ਲਈ ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਟਲ ਗਿਆ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ 30, 31 ਅਗਸਤ ਤੇ ਪਹਿਲੀ ਸਤੰਬਰ ਨੂੰ ਬਾਰਸ਼ ਹੋਏਗੀ। ਇਸ ਬਾਰਸ਼ ਨਾਲ ਕਿਸੇ ਨੁਕਸਾਨ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਦਾ ਕਹਿਣਾ ਹੈ ਕਿ ਬਾਰਸ਼ ਹੋਣ ਦਾ ਅਨੁਮਾਨ ਹੈ ਪਰ ਇਹ ਨੁਕਸਾਨਦਾਇਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ, ਗੁਰਦਾਸਪੁਰ, ਜਲੰਧਰ, ਰੋਪੜ ਤੇ ਪਟਿਆਲਾ ਇਲਾਕਿਆਂ ਵਿੱਚ ਬਾਰਸ਼ ਦਾ ਅਲਰਟ ਰਹੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ 17 ਅਗਸਤ ਨੂੰ ਮੀਂਹ ਪਿਆ ਸੀ, ਉਸ ਪੱਧਰ ਦਾ ਮੀਂਹ ਨਹੀਂ ਬਲਕਿ ਹਲਕਾ ਰਹੇਗਾ। ਇਸ ਲਈ ਖਤਰੇ ਵਾਲੀ ਕੋਈ ਗੱਲ਼ ਨਹੀਂ।

  • Topics :

Related News