ਸਿਵਲ ਹਸਪਤਾਲ ਪਠਾਨਕੋਟ ਵਿੱਚ ਕਾਲਾ ਪੀਲੀਆ ਦੇ ਮਰੀਜਾਂ ਦੇ ਟੈਸਟ ਹੋਣਗੇ ਮੁਫ਼ਤ: ਡਾ. ਨੈਨਾ ਸਲਾਥੀਆਂ ਸਿਵਲ ਸਰਜਨ

Sep 11 2019 06:08 PM
 
 

ਪਠਾਨਕੋਟ

ਪੰਜਾਬ ਵਿੱਚ ਮੁੱਖ ਮੰਤਰੀ ਹੈਪੇਟਾਈਟਸ ਕੰਟਰੋਲ ਰਿਲੀਫ਼ ਫੰਡ ਯੋਜਨਾ ਤਹਿਤ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਸੀ, ਲੇਕਿਨ ਮਰੀਜਾਂ ਨੂੰ ਵਾਇਰਲ ਲੋਡ ਟੈਸਟ ਦੇ ਲਈ ਪੈਸੇ ਖਰਚ ਕਰਨੇ ਪੈਂਦੇ ਸਨ।  ਡਾ. ਨੈਨਾ ਸਲਾਥੀਆਂ ਨੇ ਦੱਸਿਆ ਕਿ ਹੁਣ ਸਿਹਤ ਵਿਭਾਗ ਦੇ ਨਵੇਂ ਨੋਟੀਫਿਕੇਸ਼ਨ ਤਹਿਤ ਕਾਲਾ ਪੀਲੀਆ ਦੇ ਮਰੀਜਾਂ ਨੂੰ ਵਾਇਰਲ ਲੋਡ ਟੈਸਟ ਦੇ ਲਈ ਪੈਸੇ ਖਰਚ ਨਹੀਂ ਕਰਨੇ ਪੈਣਗੇ। ਉਨਾਂ ਦੱਸਿਆ ਕਿ ਸਤੰਬਰ ਮਹੀਨੇ ਤੋਂ ਸਿਹਤ ਵਿਭਾਗ ਨੇ ਪੰਜਾਬ ਭਰ ਵਿੱਚ ਇਸ ਟੈਸਟ ਨੂੰ ਬਿਲਕੁਲ ਮੁਫ਼ਤ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਸ਼ੁਰੂਆਤ 2016 ਵਿੱਚ ਕਾਲਾ ਪੀਲੀਆ ਦੇ ਇਲਾਜ ਪ੍ਰਕਿਰਿਆ ਦੇ ਦੌਰਾਨ ਮਰੀਜਾਂ ਨੂੰ ਵਾਇਰਲ ਲੋਡ ਟੈਸਟ ਲਈ 2200 ਰੁਪਏ ਤੱਕ ਖਰਚ ਕਰਨੇ ਪੈਂਦੇ ਸਨ, ਫਿਰ 2017 ਵਿੱਚ ਇਹ ਖਰਚ 1800 ਰੁਪਏ ਹੋਇਆ ਅਤੇ ਸਾਲ 2018 ਵਿੱਚ ਵਾਇਰਲ ਲੋਡ ਟੈਸਟ ਲਈ 881 ਰੁਪਏ ਖਰਚ ਕਰਨੇ ਪੈਂਦੇ ਸੀ, ਲੇਕਿਨ ਹੁਣ ਇਸ ਟੈਸਟ ਦੇ ਬਿਲਕੁਲ ਮੁਫ਼ਤ ਹੋਣ ਨਾਲ ਜ਼ਿਲੇ ਦੇ ਕਾਲਾ ਪੀਲੀਆ ਪੀੜੀਤ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਉਨਾਂ ਦੱਸਿਆ ਕਿ ਪੰਜਾਬ ਭਰ ਵਿੱਚ ਸਭ ਤੋਂ ਘੱਟ ਕਾਲਾ ਪੀਲੀਆ ਦੇ ਮਰੀਜ ਪਠਾਨਕੋਟ ਵਿੱਚ ਹਨ। ਇਸ ਦੌਰਾਨ ਉਨਾਂ ਹੈਪੇਟਾਈਟਸ ਦੇ ਲੱਛਣਾਂ ਵਾਲੇ ਮਰੀਜਾਂ ਨੂੰ ਤੁਰੰਤ ਆਪਣਾ ਇਲਾਜ ਸਿਵਲ ਹਸਪਤਾਲ ਵਿੱਚ ਕਰਵਾਉਣ ਦੀ ਅਪੀਲ ਕੀਤੀ। 

 
 
 
 
 
 
  • Topics :

Related News