ਹਲਕਾ ਪਠਾਨਕੋਟ ਦੇ ਖੇਤਰ ਵਿੱਚ ਜੋ ਵੀ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਉਹ ਜਲਦੀ ਹੀ ਪੂਰੇ ਕਰ ਦਿੱਤੇ ਜਾਣਗੇ

Sep 14 2019 05:15 PM

ਪਠਾਨਕੋਟ

ਵਿਧਾਨ ਸਭਾ ਹਲਕਾ ਪਠਾਨਕੋਟ ਦੇ ਖੇਤਰ ਵਿੱਚ ਜੋ ਵੀ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਉਹ ਜਲਦੀ ਹੀ ਪੂਰੇ ਕਰ ਦਿੱਤੇ ਜਾਣਗੇ ਤਾਂ ਜੋ ਆਮ ਜਨਤਾ ਨੂੰ ਕਿਸੇ ਕਿਸਮ ਦ ਕੋਈ ਵੀ ਪ੍ਰੇਸਾਨੀ ਨਹੀ ਹੋਣੀ ਚਾਹੀਦੀ । ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਨ ਸਭਾ ਹਲਕਾ ਪਠਾਨਕੋਟ ਨੇ ਆਪਣੇ ਦਫਤਰ ਵਿੱਚ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਵਿਧਾਨ ਸਭਾ ਪਠਾਨਕੋਟ ਅੰਦਰ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਮਗਰੋਂ ਕੀਤਾ। ਇਸ ਮੋਕੇ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਅਮਿਤ ਵਿੱਜ ਵਿਧਾਨ ਸਭਾ ਹਲਕਾ ਪਠਾਨਕੋਟ ਨੇ ਕਿਹਾ ਕਿ ਢਾਕੀ ਸੈਦਾ ਬ੍ਰਿਜ, ਹਾਈ ਲੈਵਲ ਬ੍ਰਿਜ ਤਲਵਾੜਾ ਜੱਟਾਂ ਜੋ ਕਿ ਪਿਛਲੇ ਬਜਟ ਦੋਰਾਨ ਮਨਜੂਰ ਕੀਤੇ ਜਾ ਚੁੱਕੇ ਹਨ ਉਨ•ਾਂ ਕੰਮਾਂ ਦਾ ਜਾਇਜਾ ਲਿਆ। ਉਨ•ਾਂ ਕਿਹਾ ਕਿ ਇਨ•ਾਂ ਕੰਮਾਂ ਨੂੰ ਜਲਦੀ ਹੀ ਸੁਰੂ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਸ ਵਾਰ ਦੇ ਬਜਟ ਵਿੱਚ ਮਕੀਮਪੁਰ ਬ੍ਰਿਜ, ਨਲਵਾ ਬ੍ਰਿਜ,13 ਕਰੋੜ ਦੀ ਲਾਗਤ ਨਾਲ ਬਣਾਇਆ ਜਾਣ ਵਾਲਾ ਸਰਕੂਲਰ ਰੋਡ,5.5 ਕਰੋੜ ਰੁਪਏ ਦੀ ਲਾਗਤ ਨਾਲ ਸਿੰਬਲ ਚੋਕ ਤੋਂ ਲੈ ਕੇ ਟੈਂਕ ਚੋਕ ਤੱਕ ਬਣਾਇਆ ਜਾਣ ਵਾਲਾ ਰੋਡ , ਕਾਲੀ ਮਾਤਾ ਮੰਦਿਰ ਨਜਦੀਕ ਪੁਰਾਣਾ ਦਫਤਰ ਲੋਕ ਨਿਰਮਾਣ ਵਿਭਾਗ ਵਿਖੇ ਮਿੰਨੀ ਹੈਲਥ ਸੈਂਟਰ ਬਣਾਏ ਜਾਣ ਵਾਲੇ ਕੰਮਾਂ ਤੇ ਵੀ ਚਰਚਾ ਕੀਤੀ।

  • Topics :

Related News