ਘਰਬੋਲੀ ਮੁਹੱਲਾ ਪਠਾਨਕੋਟ ਵਿਖੇ ਲਗਭਗ 97 ਘਰਾਂ ਦਾ ਸਰਵੇ

Sep 14 2019 05:18 PM

ਪਠਾਨਕੋਟ :

ਸਿਵਲ ਸਰਜਨ ਡਾ. ਨੈਣਾ ਸਲਾਥੀਆ ਅਤੇ ਪ੍ਰਰੋਗਰਾਮ ਅਫਸਰ ਡਾ. ਸੁਨੀਤਾ ਸ਼ਰਮਾ ਦੇ ਨਿਰਦੇਸ਼ ਤੇ ਡਾ. ਰਵਨੀਤ ਬੱਲ ਦੀ ਅਗਵਾਈ ਵਿਚ ਡੇਂਗੂ ਮਲੇਰੀਆ ਸਾਰਚ ਅਤੇ ਅਵੇਅਰਨੈਸ ਟੀਮ ਵੱਲੋਂ ਘਰਬੋਲੀ ਮੁਹੱਲਾ ਪਠਾਨਕੋਟ ਵਿਖੇ ਲਗਭਗ 97 ਘਰਾਂ ਦਾ ਸਰਵੇ ਕੀਤਾ। ਸਰਵੇ ਦੌਰਾਨ 6 ਘਰਾਂ ਵਿਚ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਮੌਕੇ ਤੇ ਟੀਮ ਵੱਲੋਂ ਨਸ਼ਟ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲਅ ਕੀਤੀ ਕਿ ਉਹ ਹਫਤੇ ਵਿਚ ਇਕ ਦਿਨ ਆਪਣੇ ਕੂਲਰਾਂ, ਪਾਣੀ ਵਾਲੇ ਡਰਮ, ਗਮਲੇ ਆਦਿ ਦੀ ਸਫਾਈ ਕਰਨ ਤਾਂ ਜੋ ਡੇਂਗੂ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਟੀਮ ਵਿਚ ਹੈਲਥ ਇੰਸਪੈਕਟਰ ਅਵਿਨਾਸ ਸ਼ਰਮਾ, ਕੁਲਵਿੰਦਰ ਭਗਤ, ਰਜਿੰਦਰ ਕੁਮਾਰ, ਗੁਰਦੀਪ ਸਿੰਘ, ਸੁਖਦੇਵ ਸਮਿਅਲ, ਰਜੇਸ਼ ਕੁਮਾਰ, ਕੁਲਵਿੰਦਰ ਿਢੱਲੋ ਆਦਿ ਹਾਜ਼ਰ ਸਨ।

  • Topics :

Related News