ਠਾਨਕੋਟ ਦੀ ਜਨਤਾ ਨੂੰ ਜਲਦੀ ਹੀ ਦੋ ਨਵੇਂ ਵੱਡੇ ਪ੍ਰੋਜੈਕਟ ਦਿੱਤੇ ਜਾ ਰਹੇ

Sep 20 2019 06:16 PM

ਪਠਾਨਕੋਟ

ਪਠਾਨਕੋਟ ਦੀ ਜਨਤਾ ਨੂੰ ਜਲਦੀ ਹੀ ਦੋ ਨਵੇਂ ਵੱਡੇ ਪ੍ਰੋਜੈਕਟ ਦਿੱਤੇ ਜਾ ਰਹੇ ਹਨ ਜਿਸ ਵਿੱਚ ਪੱਕੀ ਅਤੇ ਸਾਫ ਸੁਥਰੀ ਸਬਜੀ ਮੰਡੀ ਅਤੇ ਆਰ.ਓ.ਬੀ. ਨਜਦੀਕ ਚੱਕੀ ਬੈਂਕ ਸਟੇਸਨ ਜੋ ਕਿ ਲੋਕਾਂ ਦੀ ਜਰੂਰਤ ਹਨ ਇਨ•ਾਂ ਪ੍ਰੋਜੈਕਟਾਂ ਦਾ ਸੁਭਅਰੰਭ ਜਲਦੀ ਹੀ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਸਬਜੀ ਮੰਡੀ ਪਠਾਨਕੋਟ ਦਾ ਦੋਰਾ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਉਨ•ਾਂ ਨਾਲ ਸਰਵਸ੍ਰੀ ਅਸੀਸ ਵਿੱਜ, ਰਮਨ ਐਕਸੀਅਨ ਮੰਡੀ ਬੋਰਡ ਪਠਾਨਕੋਟ,ਰੋਹਨ ਐਸ.ਡੀ.ਓ,ਗਗਨ ਭਾਸਕਰ ਐਕਸੀਅਨ ਪਾਵਰਕਾਮ, ਨਰੇਸ ਕੁਮਾਰ ਐਸ.ਡੀ.ਓ. ਲੋਕ ਨਿਰਮਾਣ ਵਿਭਾਗ   ਵੱਖ ਵੱਖ ਵਿਭਾਗਾਂ ਦੇ ਜਿਲ•ਾ ਅਧਿਕਾਰੀ ਵੀ ਹਾਜ਼ਰ ਸਨ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਅਮਿਤ ਵਿੱਜ ਨੇ ਕਿਹਾ ਕਿ ਪਠਾਨਕੋਟ ਦੀ ਸਬਜੀ ਮੰਡੀ ਜੋ ਕਿ ਜਿਲ•ਾ ਪਠਾਨਕੋਟ ਦੀ ਸਭ ਤੋਂ ਵੱਡੀ ਸਬਜੀ ਮੰਡੀ ਹੈ ਅਤੇ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਕਰੀਬ 4 ਕਰੋੜ ਰੁਪਏ ਖਰਚ ਕਰਕੇ ਇਸ ਮੰਡੀ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ ਜਿਸ ਅਧੀਨ ਮੰਡੀ ਦੀਆਂ ਸਾਰੀਆਂ ਫੜ•ਾਂ ਨੂੰ ਪੱਕਿਆਂ ਕੀਤਾ ਜਾਵੇਗਾ,ਡਰੇਨਜ ਸਿਸਟਮ ਅਤੇ ਮੰਡੀ ਦੀ ਮੁੱਖ ਸੜਕ ਨੂੰ ਕੰਕਰੀਟ ਨਾਲ ਬਣਾਇਆ ਜਾਵੇਗਾ। ਉਨ•ਾਂ ਕਿਹਾ ਕਿ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਜਲਦੀ ਹੀ ਆਰ.ਓ.ਬੀ. ਦਾ ਵੀ ਕਾਰਜ ਸੁਰੂ ਕੀਤਾ ਜਾ ਰਿਹਾ ਹੈ।

  • Topics :

Related News