4 ਕਿੱਲੋ 964 ਗਰਾਮ ਭੁੱਕੀ ਸਮੇਤ ਦੋ ਵਿਅਕਤੀਆਂ ਗਿ੍ਫ਼ਤਾਰ

Sep 21 2019 01:16 PM

ਡਾਮਟਲ,

ਐਸ.ਪੀ. ਕਾਂਗੜਾ ਵਿਮੁਕਤ ਰੰਜਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਜ਼ਿਲ੍ਹਾ ਕਾਂਗੜਾ ਵਿਚ ਨਸ਼ਿਆਂ ਿਖ਼ਲਾਫ਼ ਚਲਾਈ ਗਈ ਮੁਹਿੰਮ ਦੌਰਾਨ ਮੋਹਟਲੀ ਰੈਂਪ ਵਿਖੇ ਗਸ਼ਤ ਦੌਰਾਨ 4 ਕਿੱਲੋ 964 ਗਰਾਮ ਭੁੱਕੀ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ | ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਨੂਰਪੁਰ ਡਾ: ਸਾਹਿਲ ਅਰੋੜਾ ਨੇ ਦੱਸਿਆ ਕਿ ਦੇਰ ਸ਼ਾਮ ਥਾਣਾ ਡਮਟਾਲ ਥਾਣੇ ਦੇ ਇੰਚਾਰਜ ਇੰਸਪੈਕਟਰ ਹਰੀਸ਼ ਗੁਲੇਰੀਆ ਆਪਣੀ ਟੀਮ ਸਮੇਤ ਮੋਹਟਲੀ ਰੈਂਪ ਨੇੜੇ ਨਾਕਾ ਲਾਇਆ ਸੀ ਕਿ ਇਸੇ ਦੌਰਾਨ ਦੋ ਵਿਅਕਤੀਆਂ ਇਕ ਸਕੂਟਰੀ ਸਵਾਰ ਛੰਨੀ ਬੇਲੀ ਤੋਂ ਆਏ ਅਤੇ ਸਕੂਟਰੀ ਚਾਲਕ ਨੂੰ ਜਾਂਚ ਲਈ ਰੋਕਿਆ ਗਿਆ ਅਤੇ ਸਕੂਟਰੀ ਚਾਲਕ ਨੇ ਪਲਾਸਟਿਕ ਦੀ ਬੋਰੀ ਸਕੂਟਰੀ ਦੇ ਅੱਗੇ ਰੱਖੀ ਸੀ ਜੋ ਡਮਟਾਲ ਵੱਲ ਲਿਜਾਈ ਜਾ ਰਹੀ ਸੀ | ਜਦ ਬੋਰੀ ਵਿਚ ਰੱਖੇ ਸਮਾਨ ਦੀ ਜਾਂਚ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ 4 ਕਿੱਲੋ 964 ਗਰਾਮ ਭੁੱਕੀ ਰੱਖੀ ਸੀ | ਫੜੇ ਗਏ ਦੋਸ਼ੀਆਂ ਦੀ ਪਛਾਣ ਅਨਿਲ ਕੁਮਾਰ ਪੁੱਤਰ ਅਰਜੁਨ ਕੁਮਾਰ ਨਿਵਾਸੀ ਛੰਨੀ ਬੇਲੀ ਅਤੇ ਜਤਿੰਦਰ ਕੁਮਾਰ ਪੁੱਤਰ ਹਰਵਿਲਾਸਲ ਨਿਵਾਸੀ ਧੱਕਾ ਕਾਲੋਨੀ ਤਹਿਸੀਲ ਇੰਦੋਰਾ ਜ਼ਿਲ੍ਹਾ ਕਾਂਗੜਾ ਵਜੋਂ ਹੋਈ ਹੈ | ਪੁਲਿਸ ਨੇ ਨਸ਼ੀਲਾ ਪਦਾਰਥ ਅਤੇ ਸਕੂਟਰੀ ਨੂੰ ਕਬਜ਼ੇ ਵਿਚ ਲੈ ਕੇ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਥਾਣਾ ਡਮਟਾਲ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਪੁਲਿਸ ਦੋਵਾਂ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ

  • Topics :

Related News