ਆਂਗਣਵਾੜੀ ਵਰਕਰਾਂ ਵੱਲੋਂ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਸਹੀ ਪੋਸ਼ਣ ਆਹਾਰ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ

Sep 23 2019 12:12 PM

ਸ਼ਾਹਪੁਰ ਕੰਡੀ :

ਰਣਜੀਤ ਸਾਗਰ ਡੈਮ ਜੁਗਿਆਲ ਕਲੋਨੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਕੰਡੀ ਟਾਊਨਸ਼ਿਪ ਵਿੱਚ ਭਾਰਤ ਸਰਕਾਰ ਦੁਆਰਾ ਚਲਾਈ ਜਾ ਰਹੀ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਤੰਬਰ ਮਹੀਨੇ ਨੂੰ ਪੋਸ਼ਣ ਮਾਂ ਮਹੀਨੇ ਵਜੋਂ ਮਨਾਏ ਜਾਣ ਦੇ ਚੱਲਦੇ ਸਕੂਲ ਪਿ੍ਰੰਸੀਪਲ ਮਧੂਰਮਾ ਗੁਰਨਾਲ ਦੀ ਅਗਵਾਈ ਵਿੱਚ ਆਂਗਣਵਾੜੀ ਵਰਕਰਾਂ ਵੱਲੋਂ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਸਹੀ ਪੋਸ਼ਣ ਆਹਾਰ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਵਿੱਚ ਆਂਗਣਵਾੜੀ ਵਰਕਰ ਸੀਮਾ ਵੱਲੋਂ ਬੱਚਿਆਂ ਨੂੰ ਤੰਦਰੁਸਤ ਤੇ ਫਿੱਟ ਰਹਿਣ ਲਈ ਸਹੀ ਤੇ ਚੰਗੀ ਖੁਰਾਕ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਆਂਗਨਵਾੜੀ ਵਰਕਰ ਸੀਮਾ ਨੇ ਬੱਚਿਆਂ ਨੂੰ ਦੱਸਿਆ ਕਿ ਬਾਹਰ ਦਾ ਖਾਣਾ, ਜੰਕ ਫੂਡ ਆਦਿ ਸਿਹਤ ਲਈ ਹਾਨੀਕਾਰਕ ਹਨ, ਇਸ ਲਈ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰ ਸਹੀ ਤੇ ਚੰਗੇ ਪੋਸ਼ਣ ਆਹਾਰ ਦੀ ਲੋੜ ਹੈ, ਇਸ ਦੇ ਨਾਲ ਉਨ੍ਹਾਂ ਬੱਚਿਆਂ ਨੂੰ ਸਾਫ ਸਫਾਈ ਬਾਰੇ ਜਾਣਕਾਰੀ ਦਿੰਦੇ ਹੋਏ ਸਮਝਾਇਆ ਕਿ ਸਾਨੂੰ ਆਪਣੇ ਆਲੇ-ਦੁਆਲੇ ਤੇ ਆਪਣੇ ਸ਼ਰੀਰ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਮੋਨਿਕਾ ਨੇ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਕਈ ਟਿੱਪਸ ਦਿੱਤੇ। ਇਸ ਮੌਕੇ ਸਕੂਲ ਪਿ੍ਰੰਸੀਪਲ ਮਧੂਰਮਾ ਗੁਰਨਾਲ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਤੰਦਰੁਸਤ ਸ਼ਰੀਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬੱਚਿਆਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੇ ਥੈਲਿਆਂ ਦੀ ਵਰਤੋਂ ਨਾ ਕਰਨ ਲਈ ਵੀ ਪ੍ਰਰੇਰਿਤ ਕੀਤਾ ਤਾਂ ਜੋ ਭਾਰਤ ਸਰਕਾਰ ਦੁਆਰਾ ਚਲਾਈ ਜਾ ਰਹੀ ਪਲਾਸਟਿਕ ਰਹਿਤ ਭਾਰਤ ਮੁਹਿੰਮ ਨੂੰ ਵੀ ਅੱਗੇ ਵਧਾਇਆ ਜਾ ਸਕੇ। ਇਸ ਮੌਕੇ ਬੱਚਿਆਂ ਵੱਲੋਂ ਸਾਈਕਲ ਰੈਲੀ ਕੱਢ ਲੋਕਾਂ ਨੂੰ ਤੰਦਰੁਸਤ ਤੇ ਨਿਰੋਗ ਤੇ ਫਿੱਟ ਸਰੀਰ ਰੱਖਣ ਲਈ ਜਾਗਰੂਕ ਕੀਤ¨ ਇਸ ਮੌਕੇ ਆਂਗਨਵਾੜੀ ਵਰਕਰ ਸੁਮਨ, ਨੀਤੂ, ਮੋਨਿਕਾ, ਸਰੋਜ ਭੱਟੀ, ਨੀਰੂ ਕਟੋਚ, ਰਾਜ ਮੋਹਨ, ਅਜੀਤ, ਵਿਸ਼ਾਲ ਗੁਪਤਾ, ਬਲਕਾਰ ਸਿੰਘ, ਜੋਗਿੰਦਰ ਪਾਲ ਆਦਿ ਮੌਜੂਦ ਸਨ।

  • Topics :

Related News