ਸਲਾਨਾ ਨਤੀਜਿਆਂ ਵਿੱਚ ਮੋਹਰੀ ਰਹੇ ਜਿਲ•ਾ ਪਠਾਨਕੋਟ ਦੇ 1200 ਸਿਰੜੀ ਤੇ ਮਿਹਨਤੀ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ

Sep 24 2019 12:34 PM

ਪਠਾਨਕੋਟ

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਲਾਨਾ ਨਤੀਜਿਆਂ ਨੇ ਸਰਕਾਰੀ ਸਕੂਲਾਂ ਵਿੱਚ ਪੜ•ਾ ਰਹੇ ਅਧਿਆਪਕਾਂ ਅਤੇ ਉਹਨਾਂ ਦੇ ਸਕੂਲ ਮੁਖੀਆਂ ਦੀ ਲਗਨ ਅਤੇ ਮਿਹਨਤ ਨਾਲ ਸਿੱਖਿਆ ਵਿਭਾਗ ਦਾ ਮਾਣ ਵਧਾਇਆ ਹੈ ਜਿਸ ਕਾਰਨ ਵਿਭਾਗ ਵੱਲੋਂ ਹਰ ਜਿਲ•ੇ ਵਿੱਚ ਜਾ ਕੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ ਜਾ ਰਿਹਾ ਹੈ. ਵਿਭਾਗ ਵੱਲੋਂ ਇਹਨਾਂ ਅਧਿਆਪਕਾਂ ਨੂੰ ਦਿੱਤੀਆਂ ਸਮੇਂ ਸਮੇਂ 'ਤੇ ਹਦਾਇਤਾਂ ਅਨੁਸਾਰ ਕੰਮ ਕਰਕੇ ਭਵਿੱਖ ਵਿੱਚ ਵੀ ਬਿਹਤਰੀਨ ਨਤੀਜਿਆਂ ਦੀ ਉਮੀਦਾਂ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਪਠਾਨਕੋਟ ਵਿਖੇ ਵਾਲੀਆ ਰਿਜਾਰਟ ਵਿਖੇ ਆਯੋਜਿਤ ਇੱਕ ਸਮਾਰੋਹ ਦੋਰਾਨ ਜ਼ਿਲ•ੇ ਦੇ 1200 ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇਣ ਸਮੇਂ ਕੀਤਾ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਬਣਾਏ ਗਏ ਈ-ਕੰਟੈਂਟ ਨੂੰ ਵਧੀਆ ਢੰਗ ਨਾਲ ਵਰਤ ਕੇ ਅਧਿਆਪਕ ਬਹੁਤ ਵਧੀਆ ਸਿਖਾ ਸਕਦੇ ਹਨ ਅਤੇ ਵਿਦਿਆਰਥੀ ਬਿਹਤਰ ਸਿੱਖ ਸਕਦੇ ਹਨ. ਉਹਨਾਂ  ਕਿਹਾ ਕਿ ਪਠਾਨਕੋਟ ਜਿਲ•ੇ ਨੇ ਇਸ ਵਾਰ ਬਹੁਤ ਮਿਹਨਤ ਕੀਤੀ ਹੈ ਅਤੇ ਆਉਣ ਵਾਲੀਆਂ ਪੀ੍ਰਖਿਆਵਾਂ ਵਿੱਚ ਬਿਹਤਰ ਨਾਲੋਂ ਬਿਹਤਰ ਨਤੀਜੇ ਲੈਣ ਲਈ ਮਾਈਕ੍ਰੋ ਯੋਜਨਾਬੰਦੀ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਮੋਕੇ ਤੇ ਉਨ•ਾਂ ਸੇਵਾ ਮੁਕਤ ਹੋਏ ਸ੍ਰੀ ਰਵਿੰਦਰ ਕੁਮਾਰ ਵੱਲੋਂ ਕੀਤੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਅੱਜ ਜਿਲ•ਾ ਪਠਾਨਕੋਟ ਸਿੱਖਿਆ ਦੇ ਖੇਤਰ ਵਿੱਚ ਅਗਰ ਨੰਬਰ ਇੱਕ ਤੇ ਹੈ ਤਾਂ ਉਸ ਵਿੱਚ ਸ੍ਰੀ ਰਵਿੰਦਰ ਕੁਮਾਰ ਦਾ ਬਹੁਤ ਵੱਡਾ ਯੋਗਦਾਨ ਹੈ। ਭਾਵੇ ਕਿ ਪਿਛਲੇ ਸਾਲ ਜਿਲ•ਾ ਪਠਾਨਕੋਟ ਦੀ ਸਿੱਖਿਆ ਸੁਧਾਰ ਕੋਈ ਵਿਸ਼ੇਸ ਨਹੀਂ ਸੀ ਪਰ ਇਨ•ਾਂ ਦੇ ਉਪਰਾਲਿਆਂ ਸਦਕਾ ਜਿਲ•ਾ ਪਠਾਨਕੋਟ ਨੇ ਪੰਜਾਬ ਵਿੱਚ ਨੰਬਰ 1 ਤੇ ਸਥਾਨ ਬਣਾਇਆ ਹੈ। ਉਨ•ਾ ਕਿਹਾ ਕਿ ਉਨ•ਾਂ ਵੱਲੋਂ ਬਮਿਆਲ ਬਲਾਕ ਦੇ ਦੋ ਸਕੂਲਾਂ ਦੀ ਅੱਜ ਚੈਕਿੰਗ ਕੀਤੀ ਗਈ ਅਤੇ ਉਨ•ਾਂ ਨੂੰ ਬਹੁਤ ਖੁਸੀ ਹੋਈ ਕਿ ਸਕੂਲ ਬਹੁਤ ਵਧੀਆ ਪੜਾਈ, ਪਖਾਨੇ,ਬੈਠਣ ਦੀ ਵਿਵਸਥਾ, ਸਫਾਈ, ਬੱਚਿਆਂ ਦੀ ਡ੍ਰੈਸ, ਪੜਾਈ ਦਾ ਤਰੀਕਾ ਬਹੁਤ ਵਧੀਆ ਰਿਹਾ। ਉਨ•ਾਂ ਕਿਹਾ ਕਿ ਇਸ ਦਾ ਸਾਰਾ ਸ੍ਰੇਅ ਟੀਚਰ ਨੂੰ ਜਾਂਦਾ ਹੈ। ਇਸ ਮੌਕੇ ਸਨਮਾਨ ਸਮਾਰੋਹ ਵਿੱਚ ਜਿਲ•ਾ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਜੀ ਨੇ ਵੀ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਪ੍ਰਸ਼ੰਸਾ ਪੱਤਰ ਨਾਲ ਨਿਵਾਜਣ ਦੀ ਪੂਰੀ ਪ੍ਰਕਿਰਿਆ ਵਿੱਚ ਸ਼ਮੂਲੀਅਤ ਵੀ ਕੀਤੀ. ਇਹਨਾਂ ਅਧਿਆਪਕਾਂ ਨੂੰ ਮਾਰਚ 2019 ਦੇ ਬੋਰਡ ਦੀਆਂ ਪੀ੍ਰਖਿਆਵਾਂ ਵਿੱਚ 100 ਫੀਸਦੀ ਨਤੀਜਾ ਦੇਣ ਅਤੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਤਨਦੇਹੀ ਨਾਲ ਯਤਨ ਕਰਨ ਕਰ ਕੇ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ ਗਿਆ ਹੈ। ਇਸ ਮੌਕੇ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਲਬੀਰ ਸਿੰਘ ਅਤੇ ਜਿਲ•ਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਗੌਤਮ ਕੁਮਾਰ ਨੇ ਵੀ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਵਧਾਈਆਂ ਦਿੱਤੀਆਂ। ਇਸ ਸਨਮਾਨ ਸਮਾਰੋਹ ਵਿੱਚ ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ, ਅਮਰਜੀਤ ਸਿੰਘ ਏ.ਐੱਸ.ਪੀ.ਡੀ, ਦੀਦਾਰ ਸਿੰਘ ਉੱਪ-ਜ਼ਿਲ•ਾ  ਸਿੱਖਿਆ ਅਫ਼ਸਰ ਫਤਿਹਗੜ• ਸਾਹਿਬ(ਸੈ.ਸਿੱ), ਸੰਜੀਵ ਗੌਤਮ ਜ਼ਿਲ•ਾ ਸਿੱਖਿਆ ਅਫ਼ਸਰ(ਐ. ਸਿੱ), ਬਲਦੇਵ ਰਾਜ ਉੱਪ-ਜ਼ਿਲ•ਾ  ਸਿੱਖਿਆ ਅਫ਼ਸਰ (ਸੈ.ਸਿੱ), ਸੁਰਿੰਦਰ ਕੁਮਾਰ  ਉੱਪ-ਜ਼ਿਲ•ਾ  ਸਿੱਖਿਆ ਅਫ਼ਸਰ (ਐ.ਸਿੱ), ਰਾਜਿੰਦਰ ਸਿੰਘ ਚਾਨੀ ਸਪੋਕਸਪਰਸਨ, ਮੇਜਰ ਸਿੰਘ ਮੀਡੀਆ ਟੀਮ, ਮਨਦੀਪ ਸਿੰਘ, ਰਾਜੇਸ਼ਵਰ ਸਾਲਾਰੀਆ ਜ਼ਿਲ•ਾ ਸਾਇੰਸ ਸੁਪਰਵਾਈਜ਼ਰ/ ਜ਼ਿਲ•ਾ ਸੁਧਾਰ ਕਮੇਟੀ, ਮਨੀਸ਼  ਜ਼ਿਲ•ਾ ਸੁਧਾਰ ਕਮੇਟੀ(ਮੈਥ ਮਾਸਟਰ), ਰਮੇਸ਼ ਕੁਮਾਰ ਮੈਂਬਰ ਜ਼ਿਲ•ਾ ਸੁਧਾਰ ਕਮੇਟੀ(ਹਿੰਦੀ ਮਾਸਟਰ), ਕਮਲ ਕਿਸ਼ੋਰ ਮੈਂਬਰ ਜ਼ਿਲ•ਾ ਸੁਧਾਰ ਕਮੇਟੀ(ਸਮਾਜਿਕ ਸਿੱਖਿਆ ਮਾਸਟਰ), ਅਮਰੀਕ ਸਿੰਘ ਜ਼ਿਲ•ਾ ਵੋਕੇਸ਼ਨਲ ਕੋਆਰਡੀਨੇਟਰ,ਕੇਵਲ ਕ੍ਰਿਸ਼ਨ ਜ਼ਿਲ•ਾ ਕੋਆਰਡੀਨੇਟਰ ਪੜ•ੋ ਪੰਜਾਬ ਪੜ•ਾਓ ਪੰਜਾਬ, ਰਾਜੇਸ਼ ਕੁਮਾਰ    ਸਹਾਇਕ ਜ਼ਿਲ•ਾ ਕੋਆਰਡੀਨੇਟਰ ਪੜ•ੋ ਪੰਜਾਬ ਪੜ•ਾਓ ਪੰਜਾਬ, ਸੰਜੀਵ ਮੋਨੀ ਸਹਾਇਕ ਜ਼ਿਲ•ਾ ਕੋਆਰਡੀਨੇਟਰ ਸਮਾਰਟ ਸਕੂਲਜ਼, ਅਜੇ ਮਹਾਜਨ ਸ਼ੋਸ਼ਲ ਮੀਡੀਆ ਕੋਆਰਡੀਨੇਟਰ, ਮਨੀਸ਼ ਗੁਪਤਾ ਐੱਮ.ਆਈ.ਐੱਸ ਕੋਆਰਡੀਨੇਟਰ, ਕੰਚਨ ਬਾਲਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੁਨੀਤਾ ਦੇਵੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਪਰਮਜੀਤ ਕੌਰ  ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਹੰਸ ਰਾਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੰਜੀਵ ਸ਼ਰਮਾ ਡੀ.ਐੱਮ ਸਾਇੰਸ, ਸੰਜੀਵ ਸ਼ਰਮਾ ਡੀ.ਐੱਮ.ਮੈਥ, ਸੁਮੀਰ ਸ਼ਰਮਾ ਡੀ.ਐੱਮ ਅੰਗਰੇਜ਼ੀ, ਸਮੂਹ ਬੀ.ਐੱਮਜ਼ ਸਾਇੰਸ ਸੁਖਦੇਵ ਸਿੰਘ, ਮੋਹਨੀਸ ਸਿੰਘ, ਰਾਜਨ ਕੁਮਾਰ, ਰਜਨੀਸ਼ ਡੋਗਰਾ, ਰਾਜੇਸ਼ ਸਲਵਾਨ, ਸਮੂਹ ਬੀ.ਐੱਮਜ਼ ਮੈਥ ਮੁਕੇਸ਼ ਸ਼ਰਮਾ, ਪਰਮਜੀਤ ਸਿੰਘ, ਰਮੇਸ਼ ਕੁਮਾਰ, ਰਜਿੰਦਰ ਭੰਡਾਰੀ, ਅਮਿਤ ਵਸ਼ਿਸ਼ਟ, ਸਮੂਹ ਬੀ.ਐੱਮ.ਟੀਜ਼ ਵਨੀਤ ਮਹਾਜਨ, ਅਜੇ ਵਸ਼ਿਸ਼ਟ, ਪਵਨ ਅੱਤਰੀ, ਅਧੀਰ ਮਹਾਜਨ, ਰਾਜ ਕੁਮਾਰ ਅਸ਼ਵਨੀ ਕੁਮਾਰ, ਸਮੂਹ ਸੀ. ਐੱਮ.ਟੀਜ਼ ਮਨਜੀਤ ਸਿੰਘ, ਗੁਰਬਚਨ ਸਿੰਘ, ਨਰਿੰਦਰ ਸਿੰਘ, ਸ਼ਾਮ ਲਾਲ, ਚੰਦਰ ਮੋਰਨ, ਯੋਗੇਸ਼ ਸ਼ਰਮਾ, ਅਜੇ ਕੁਮਾਰ, ਮਨਜੀਤ ਸਿੰਘ, ਜੋਗਿੰਦਰ ਪਾਲ, ਬਿਨੂ ਪ੍ਰਤਾਪ, ਰਾਜੇਸ਼ ਕੁਮਾਰ, ਬਿਸ਼ਬਰ ਸਿੰਘ, ਰਾਜ ਕੁਮਾਰ, ਦਰਸ਼ਨ ਸਿੰਘ, ਕੁਲਦੀਪ ਸਿੰਘ, ਸੁਨੀਲ ਕੁਮਾਰ,ਨਵ ਜੀਵਨ ਸਿੰਘ ਆਦਿ ਮੌਜੂਦ ਰਹੇ।

 
 
  • Topics :

Related News