ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਅਧੀਨ ਆਯੋਜਿਤ ਜਾਗਰੁਕਤਾ ਰੈਲੀ ਨੂੰ ਡਿਪਟੀ ਕਮਿਸ਼ਨਰ ਨੇ ਝੰਡੀ ਦਿਖਾ ਕੀਤਾ ਰਵਾਨਾ

Sep 24 2019 12:34 PM

ਪਠਾਨਕੋਟ

ਸਿਵਲ ਹਸਪਤਾਲ ਪਠਾਨਕੋਟ ਵਿਖੇ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਮਾਣਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਰਾਮਵੀਰ ਜੀ ਦੀ ਪ੍ਰਧਾਨਗੀ ਵਿੱਚ ਇੱਕ ਰੈਲੀ ਆਯੋਜਿਤ ਕੀਤੀ ਗਈ। ਇਸ ਰੈਲੀ ਦਾ ਆਗਾਜ ਕਰਦੇ ਹੋਏ ਸਿਵਲ ਸਰਜਨ ਨੈਨਾ ਸਲਾਥਿਆ ਨੇ ਦੱਸਿਆ ਕਿ ਇਹ ਯੋਜਨਾ ਭਾਰਤ ਸਰਕਾਰ ਵੱਲੋ ਪੰਜਾਬ ਰਾਜ ਲਈ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਅਧੀਨ ਕਾਮਨ ਸਰਵਿਸ ਸੈਂਟਰਾ ਵਿਚ 30/- ਰੁਪਏ ਦਾ ਕਾਰਡ ਬਣਾਇਆ ਜਾ ਰਿਹਾ ਹੈ। ਪਠਾਨਕੋਟ ਜਿਲੇ ਦੇ 88815 ਕਮਜੋਰ ਵਰਗ ਦੇ ਪਰਿਵਾਰਾਂ ਨੂੰ  ਇਸ ਯੋਜਨਾ ਦਾ ਲਾਭ ਮਿਲੇਗਾ। ਪਰਿਵਾਰ ਵਿੱਚ ਹਰ ਇਕ ਮੈਂਬਰ ਦਾ ਅਲਗ ਅਲਗ ਕਾਰਡ ਬਣੇਗਾ ਅਤੇ ਉਸ ਪਰਿਵਾਰ ਦਾ 5 ਲੱਖ ਤੱਕ ਦਾ ਮੁਫਤ ਇਲਾਜ  ਕੀਤਾ ਜਾਵੇਗਾ। ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ  ਨੇ ਦੱਸਿਆ ਕਿ  ਇਸ ਯੋਜਨਾ ਤਹਿਤ ਪਠਾਨਕੋਟ ਦੇ  5 ਸਰਕਾਰੀ ਅਤੇ 9 ਪ੍ਰਾਈਵੇਟ ਹਸਪਤਾਲਾਂ ਵਿੱਚ ਲਾਭਪਾਤਰੀ ਜਰੂਰਤ ਪੈਣ ਤੇ ਮੁਫਤ ਇਲਾਜ ਕਰਵਾ ਸਕਣਗੇ। ਉਹਨਾ ਦੱਸਿਆ ਕਿ ਜਿਲੇ ਵਿਚ 30% ਕਾਰਡ ਬਣਾਏ ਜਾ ਚੁਕੇ ਹਨ। ਇਸ ਯੋਜਨਾ ਦਾ ਮੁੱਖ ਉਦੇਸ਼ ਆਰਥਿਕ ਵਰਗ ਦੇ ਕਮਜੋਰ ਲੋਕਾਂ ਦੇ ਇਲਾਜ ਕਰਕੇ ਆਈ ਤੰਗੀ ਨੂੰ ਦੂਰ ਕਰਨਾ ਹੈ। ਇਸ ਰੈਲੀ ਵਿਚ ਸਹਾਇਕ ਸਿਵਲ ਸਰਜਨ ਡਾ. ਅਦਿੱਤੀ ਸਲਾਰੀਆ, ਜਿਲਾ ਐਪਡੀਮੋਲੋਜਿਸਟ ਡਾ. ਸੁਨਿਤਾ ਸ਼ਰਮਾ , ਡਾ. ਵਨੀਤ  ਬਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਰੁਨ ਕੁਮਾਰ ਸੋਹਲ, ਜਿਲਾ ਮਾਸ ਮੀਡੀਆ ਅਫਸਰ ਸ਼੍ਰੀ ਮਤੀ ਗੁਰਿੰਦਰ ਕੋਰ, ਜਿਲਾ ਕੋਆਰਡੀਨੇਟਰ (ਆਯੂਸ਼ਮਾਨ ਭਾਰਤ) ਸ਼੍ਰੀ ਮਯੂਰ ਸ਼ਰਮਾ, ਮੇਟਰਨ ਸੁਰਿੰਦਰ ਕੌਰ, ਨਰਸਿੰਗ ਸਟਾਫ ਅਤੇ ਨਰਸਿੰਗ ਸਕੂਲ ਦੀ ਵਿਦਿਆਰਥਨ ਨੇ ਹਿੱਸਾ ਲਿਆ।

 
  
  • Topics :

Related News