ਜ਼ਿਲਾ ਪੱਧਰੀ ਮੈਡੀਕਲ ਅਫਸਰਾਂ ਦੀ ਟ੍ਰੇਨਿੰਗ ਕਰਵਾਈ ਗਈ

Sep 25 2019 12:42 PM
ਪਠਾਨਕੋਟ
ਸਿਵਲ ਸਰਜਨ, ਪਠਾਨਕੋਟ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੈਬੀਜ ਦੀ ਜ਼ਿਲਾ ਪੱਧਰੀ ਮੈਡੀਕਲ ਅਫਸਰਾਂ ਦੀ ਟ੍ਰੇਨਿੰਗ ਕਰਵਾਈ ਗਈ। ਜਿਸ ਵਿਚ ਜ਼ਿਲਾ ਐਪੀਡਿਮਾਲੋਜਿਸਟ ਡਾ. ਸੁਨੀਤਾ ਸ਼ਰਮਾ ਨੇ ਦੱਸਿਆ ਕਿ ਕੁੱਤੇ ਦੇ ਕੱਟੇ ਨੂੰ ਕਦੇ ਵੀ ਅਣਦੇਖੀ ਨਹੀਂ ਕਰਨੀ ਚਾਹੀਦਾ, ਕਿਉਂਕਿ ਇਹ ਜਾਨ ਲੇਵਾ ਹੋ ਸਕਦਾ ਹੈ। ਇਹ 100% ਜਾਨਲੇਵਾ ਰੋਗ ਹੈ। ਪਰ ਇਸ ਤੋਂ ਅਸਾਨੀ ਨਾਲ ਬਚਿਆ ਜਾ ਸਕਦਾ ਹੈ । ਜ਼ਿਲਾ ਐਪੀਡਿਮਾਲੋਜਿਸਟ ਡਾ. ਵਨੀਤ ਬੱਲ ਨੇ ਦੱਸਿਆ ਕਿ ਰੈਬੀਜ ਰੋਗ ਹੋਣ ਲੱਛਣ ਜਿਵੇਂ ਪਾਣੀ ਤੋਂ ਡਰਨ, ਪਾਣੀ ਨਾ ਪੀਤਾ ਜਾਣ, ਪਾਣੀ ਅਤੇ ਹਵਾ ਤੋਂ ਡਰਨਾ, ਨਿਗਲਣ ਵਿਚ ਮਸ਼ਕਿਲ ਹੋਣ,  ਚਮਕ ਅਤੇ ਉੱਚੀ ਅਵਾਜ ਬਰਦਾਸ਼ਤ ਨਾ ਹੋਣਾ। ਇਸ ਦੇ ਬਚਾਅ ਲਈ ਕੁੱਤੇ ਦੇ ਕੱਟੇ ਜਾਣ ਦੀ ਹਾਲਤ ਵਿਚ ਜਖਮਾਂ ਨੂੰ ਤੁਰੰਤ ਨਲਕੇ ਦੇ ਪਾਣੀ ਨਾਲ 10 ਮਿੰਟ ਤੱਕ ਸ਼ਾਬਣ ਨਾਲ ਧੋਣਾ ਚਾਹੀਦਾ ਹੈ। ਕਦੇ ਵੀ ਘਰੇਲੂ ਇਲਾਜ ਜਿਵੇਂ ਕੀ ਕੱਟੇ ਵਾਲੀ ਜਗਾਂ ਤੇ ਮਿਰਚ, ਹਲਦੀ, ਤੇਲ ਅਤੇ ਨਮਕ ਆਦਿ ਨਹੀਂ ਲਗਾਉਣਗਾ ਚਾਹੀਦਾ ਹੈ। ਤੁਰੰਤ ਨੇੜਲੇ ਸਰਕਾਰੀ ਹਸਪਤਾਲ ਵਿੱਚ ਟੀਕਾਕਰਣ ਕਰਵਾਉਣਾ ਚਾਹੀਦਾ ਹੈ। ਇੱਕ ਵਾਰ ਐਟੀਂ ਰੈਬੀਜ ਟੀਕਾਕਰਣ ਸ਼ੁਰੂ ਹੋਣ ਤੋਂ ਬਾਅਦ ਡਾਕਟਰਾਂ ਦੀਆਂ ਹਦਾਇਤਾਂ ਅਨੁਸਾਰ ਟੀਕਿਆਂ ਦੀਆਂ ਪੂਰੀਆਂ ਖੁਰਾਕ ਲੈਣੀਆਂ ਚਾਹੀਦੀਆਂ ਹਨ। ਇਹ ਟੀਕੇ ਸਰਕਾਰੀ ਸਿਹਤ ਸੰਸਥਾਵਾਂ ਤੇ ਮੁਫਤ ਲਗਾਏ ਜਾਂਦੇ ਹਨ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਜ਼ਿਲਾ ਐਪੀਡਿਮਾਲੋਜਿਸਟ ਡਾ. ਸਰਬਜੀਤ ਕੌਰ, ਮਾਸ ਮੀਡਿਆ ਅਫਸਰ ਗੁਰਿੰਦਰ ਕੌਰ, ਨਰੇਸ਼ ਕੁਮਾਰ ਆਦਿ ਸ਼ਾਮਿਲ ਸਨ। 
  • Topics :

Related News