ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਜਾਗਰੁਕਤਾ ਕੈਂਪ

Sep 26 2019 06:19 PM

ਪਠਾਨਕੋਟ

 ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਉਪਰਾਲੇ ਕਰ ਰਹੀ ਹੈ ਅਤੇ ਵੱਖ ਵੱਖ ਵਿਭਾਗਾਂ ਦੀ ਸਹਾਇਤਾ ਨਾਲ ਪਿੰਡ ਪਿੰਡ ਅਤੇ ਸਹਿਰਾਂ ਵਿੱਚ ਵੀ ਜਾਗਰੁਕਤਾ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਨੋਜਵਾਨਾਂ ਨੂੰ ਨਸੇ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇ। ਇਹ ਪ੍ਰਗਟਾਵਾ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ  ਮਗਸੀਪਾ ਰਿਜਨਲ ਸੈਂਟਰ ਜਲੰਧਰ ਵੱਲੋਂ ਲਗਾਈ ਇੱਕ ਦਿਨ ਵਰਕਸਾਪ ਦੋਰਾਨ ਸੰਬੋਧਤ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬਲਰਾਜ ਸ਼ਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਡਾ. ਐਸ.ਪੀ. ਜੋਸੀ ਰਿਜਨਲ ਪ੍ਰੋਜੈਕਟ ਡਾਇਰੈਕਟਰ ਜਲੰਧਰ , ਜੋਤੀ ਰੰਧਾਵਾ ਮਨੋਰੋਗ ਸਪੈਸਲਿਸਟ ਸਿਵਲ ਹਸਪਤਾਲ ਗੁਰਦਾਸਪੁਰ, ਡਾ. ਸੋਨੀਆ ਮਿਸਰਾ  ਮਨੋਰੋਗ ਸਪੈਸਲਿਸਟ ਸਿਵਲ ਹਸਪਤਾਲ ਪਠਾਨਕੋਟ, ਪਰਮਿੰਦਰ ਸਿੰਘ, ਪਰਮਪਾਲ ਸਿੰਘ ਡੀ.ਡੀ.ਪੀ.ਓ. ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਬੀ.ਡੀ.ਓਜ. , ਪਿੰਡਾਂ ਦੇ ਸਰਪੰਚ ਅਤੇ ਪੰਚ ਹਾਜ਼ਰ ਸਨ। ਵਰਕਸਾਪ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਨੋਜਵਾਨਾਂ ਨੂੰ ਨਸ਼ੇ ਤੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ ਦਾ ਇੱਕ ਊਪਰਾਲਾ ਹੈ ਕਿ ਊੁਨ•ਾਂ ਨੋਜਵਾਨਾਂ ਨੂੰ ਨਸ਼ੇ ਤੋਂ ਬਾਹਰ ਕੱਢ ਕੇ ਰੁਜਗਾਰ ਦਿੱਤਾ ਜਾਵੇ ਤਾਂ ਜੋ ਉਹ ਨੋਜਵਾਨ ਆਪਣਾ  ਕੰਮਕਾਜ ਸੁਰੂ ਕਰ ਕੇ ਆਪਣੇ ਜੀਵਨ ਨੂੰ ਇੱਕ ਨਵੀਂਂ ਸੇਧ ਦੇ ਸਕਣ। ਉਨ•ਾਂ ਕਿਹਾ ਕਿ ਜਿਲ•ੇ ਵਿੱਚ ਰੁਜਗਾਰ ਮੇਲੇ ਲਗਾਉਂਣ ਦਾ ਵੀ ਇੱਕ ਹੀ ਉਦੇਸ ਹੈ ਕਿ ਜਦ ਨੋਜਵਾਨਾਂ ਕੋਲ ਰੁਜਗਾਰ ਹੋਵੇਗਾ ਤਾਂ ਉਹ ਨਸ਼ੇ ਵੱਲ ਨਹੀਂ ਜਾਣਗੇ। ਉਨ•ਾਂ ਕਿਹਾ ਕਿ ਇਸ ਦੇ ਅਧੀਨ ਜਿਲ•ੇ ਅੰਦਰ ਰੁਜਗਾਰ ਮੇਲੇ ਵੀ ਲਗਾਏ ਜਾ ਰਹੇ ਹਨ ਤਾਂ ਜੋ ਜਿਆਦਾ ਤੋਂ ਜਿਆਦਾ ਨੋਜਵਾਨਾਂ ਨੂੰ ਨੋਕਰੀਆਂ ਦਿੱਤੀਆਂ ਜਾਣ ਤਾਂ ਜੋ ਉਹ ਨਸੇ ਤੋਂ ਦੂਰ ਰਹਿਣ। ਇਸ ਮੋਕੇ ਤੇ ਮਨੋਰੋਗੀ ਸਪੈਸਲਿਸਟ ਡਾਕਟਰਾਂ ਵੱਲੋਂ ਸੰਬੋਧਨ ਦੇ ਦੋਰਾਨ ਨਸ਼ੇ ਨੂੰ ਰੋਕਣ ਦੇ ਲਈ ਹਰੇਕ ਵੱਲੋਂ ਦਿੱਤੇ ਜਾਣ ਵਾਲੇ ਯੋਗਦਾਨ ਬਾਰੇ ਜਾਗਰੁਕ ਕੀਤਾ। ਇਸ ਮੋਕੇ ਤੇ ਵੱਖ ਵੱਖ ਪਿੰਡਾਂ ਤੋਂ ਹਾਜ਼ਰ ਸਰਪੰਚਾਂ ਅਤੇ ਪੰਚਾਂ ਨੇ ਡਿਪਟੀ ਕਮਿਸ਼ਨਰ ਅੰਗੇ ਕੂਝ ਸਮੱਸਿਆਵਾਂ ਨੂੰ ਰੱਖਿਆ ਜਿਸ ਤੇ ਡਿਪਟੀ ਕਮਿਸ਼ਨਰ ਵੱਲੋਂ ਉਨ•ਾਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਅੰਤ ਵਿੱਚ ਮਗਸੀਪਾ ਰਿਜਨਲ ਸੈਂਟਰ ਜਲੰਧਰ ਵੱਲੋਂ ਇੱਕ ਯਾਂਦਗਾਰ ਚਿੰਨ ਦੇ ਕੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਸਨਮਾਨਤ ਕੀਤਾ।

 
  
  • Topics :

Related News