ਪੰਜਾਬ ਰਾਜ ਫਾਰਮੇਸੀ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਵਲੋਂ ਵਿਸ਼ਵ ਫਾਰਮੇਸੀ ਦਿਵਸ ਮਨਾਇਆ

Sep 26 2019 06:50 PM

ਪਠਾਨਕੋਟ

ਪੰਜਾਬ ਰਾਜ ਫਾਰਮੇਸੀ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਵਲੋਂ ਪ੍ਰਧਾਨ ਰਾਕੇਸ਼ ਕੁਮਾਰ ਤੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਕੇਕ ਕੱਟ ਕੇ ਵਿਸ਼ਵ ਫਾਰਮੇਸੀ ਦਿਵਸ ਮਨਾਇਆ ਗਿਆ | ਉਪਰੰਤ ਐਸੋਸੀਏਸ਼ਨ ਮੈਂਬਰਾਂ ਵਲੋਂ ਫਾਰਮੇਸੀ ਅਧਿਕਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ | ਪ੍ਰਧਾਨ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਦੀਆਂ ਡਿਸਪੈਂਸਰੀਆਂ ਨੂੰ ਸਿਹਤ ਵਿਭਾਗ ਵਿਚ ਸ਼ਾਮਿਲ ਕਰਨ, ਖ਼ਾਲੀ ਅਸਾਮੀਆਂ ਨੂੰ ਤੁਰੰਤ ਭਰਨ, ਨਵੇਂ ਪਦਾਂ ਦੀ ਰਚਨਾ ਕਰਨਾ, ਫਾਰਮੇਸੀ ਅਫ਼ਸਰਾਂ ਨੂੰ ਬਿ੍ਜ ਕੋਰਸ ਵਿਚ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਸੁਖਦੇਵ ਸੈਣੀ, ਗੁਰਪ੍ਰਸਾਦ, ਤਰਿਸ਼ਲਾ, ਅਨੀਤਾ, ਜਗਮੋਹਨ ਵਾਲੀਆ, ਰਵਿੰਦਰ, ਸੁਨੀਲ, ਸ਼ਸ਼ੀ ਭੂਸ਼ਨ, ਪਵਨ ਮਹਾਜਨ, ਨਿਰਮਲ, ਪ੍ਰਵੀਨ ਸੈਣੀ, ਜਸਵੀਰ ਸਿੰਘ, ਲਲਿਤ ਮਹਾਜਨ, ਰੇਨੰੂ ਬਾਲਾ, ਧਰਮਵੀਰ, ਰਘੁਨਾਥ, ਰਮਨ, ਆਸ਼ੂ ਮਹਾਜਨ, ਪਵਨ, ਕਮਲਜੀਤ, ਅੰਕੁਸ਼ ਮਹਾਜਨ, ਗੌਰਵ ਮਹਾਜਨ, ਹਿਮਾਂਸ਼ੂ, ਰਾਹੁਲ, ਬਿ੍ਜੇਸ਼, ਸੁਰਜੀਤ ਆਦਿ ਹਾਜ਼ਰ ਸਨ |

  • Topics :

Related News