ਸ੍ਰੀ ਸਾਈਂ ਗਰੁੱਪ ਆਫ ਫਾਰਮੈਸੀ ਬਧਾਨੀ (ਪਠਾਨਕੋਟ) ਵੱਲੋਂ ਵਰਲਡ ਫਾਰਮਸਿਸਟ ਡੇਅ ਮਨਾਇਆ ਗਿਆ

Sep 27 2019 12:49 PM

 ਪਠਾਨਕੋਟ :

ਸ੍ਰੀ ਸਾਈਂ ਗਰੁੱਪ ਆਫ ਫਾਰਮੈਸੀ ਬਧਾਨੀ (ਪਠਾਨਕੋਟ) ਵੱਲੋਂ ਵਰਲਡ ਫਾਰਮਸਿਸਟ ਡੇਅ ਮਨਾਇਆ ਗਿਆ। ਗਰੁੱਪ ਚੇਅਰਮੈਨ ਇੰਜੀਨੀਅਰ ਐੱਸਕੇ ਪੁੰਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਾਰਮੈਸੀ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ ਕੱਢ ਕੇ ਲੋਕਾਂ ਨੂੰ ਸਿਹਤ ਸਬੰਧੀ ਸਮਾਜਿਕ ਕੁਰੀਤੀਆਂ ਸਬੰਧੀ ਸੰਦੇਸ਼ ਦਿੱਤਾ ਗਿਆ। ਸਵੇਰੇ ਲੈਬਰ ਸ਼ੈੱਡ ਤੋਂ ਕੱਢੀ ਗਈ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਲੇਬਰ ਸ਼ੈੱਡ ਤੋਂ ਸ਼ੁਰੂ ਹੋ ਗੇ ਰੇਲਵੇ ਰੋਡ, ਬੱਸ ਸਟੈਂਡ, ਵਾਲਮੀਕਿ ਚੌਂਕ ਤੋਂ ਹੁੰਦੇ ਹੋਏ ਡਾਕਖਾਨਾ ਚੌਂਕ ਵਿਚ ਸੰਪੰਨ ਹੋਈ। ਇਸ ਤੋਂ ਬਾਅਦ ਲੇਬਰ ਸ਼ੈਡ ਦੇ ਬਾਹਰ ਆਯੋਜਿਤ ਪ੍ਰੋਗਰਾਮ ਦੌਰਾਨ ਸੰਬਧੋਨ ਕਰਦੇ ਹੋਏ ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਕਿਹਾ ਕਿ ਸਿਹਤ ਵਿਭਾਗ ਵਿਚ ਫਾਰਮਸਿਸਟ ਦੀ ਇਕ ਅਹਿਮ ਭੂਮਿਕਾ ਹੁੰਦੀ ਹੈ। ਫਾਰਮਸਿਸਟ ਨੂੰ ਕੈਮਿਸਟ ਵੀ ਕਹਿੰਦੇ ਹਨ। ਸਿਹਤ ਵਿਭਾਗ ਵਿਚ ਸੁਧਾਰ ਕਰਨ, ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਵਿਚ ਇਹ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ 25 ਸਤੰਬਰ ਨੂੰ ਵਿਸ਼ਵ ਫਾਰਮਸਿਸਟ ਡੇਅ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 2009 ਵਿਚ ਅੰਤਰਰਾਸ਼ਟਰੀ ਫਾਰਮਸਯੂਟੀਕਲ ਫੈਡਰੇਸ਼ਨ ਵੱਲੋਂ ਇਸਤਾਂਬੁਲ ਵਿਚ ਹੋਈ ਸੀ। ਹਰ ਸਾਲ ਐੱਫਆਈਪੀ ਦੇ ਮੈਂਬਰ ਵਿਸ਼ਵ ਫਾਰਮਸਿਸਟ ਦਿਵਸ ਵਿਚ ਭਾਗ ਲੈਂਦੇ ਹਨ। ਸੰਗਠਨ ਦੇ ਮੈਂਬਰ ਦੇਸ਼ ਵਿਚ ਫਾਰਮਸਿਸਟ ਦੀ ਗਤੀਵਿਧੀਆਂ ਦੇ ਬਾਰੇ ਵੀ ਜਾਗਰੂਕਤਾ ਵਧਦੀ ਹੈ। ਇਸ ਉਪਰੰਤ ਰੈਲੀ ਵਿਚ ਨਸ਼ਾ ਮੁਕਤ ਪੰਜਾਬ, ਬੇਟੀ ਬਚਾਓ, ਬੇਟੀ ਪੜਾਓ ਥੀਮ ਤਹਿਤ ਵਿਦਿਆਰਥੀਆਂ ਨੂੰ ਜਾਗਰੂਕਤਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਪਿ੍ਰੰਸੀਪਲ ਡਾ. ਨਿਤਿਨ, ਐੱਚਓਡੀ ਅਰੁਣ ਬਹਿਲ, ਹਰਪ੍ਰੀਤ ਕੌਰ, ਪੂਜਾ ਸ਼ਰਮਾ, ਅਤੁਲ ਤੁਲੀ, ਰਮਨ, ਰੰਜਨਾ ਆਦਿ ਹਾਜ਼ਰ ਸਨ।

  • Topics :

Related News