ਬਾਰਿਸ਼ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਏ

Sep 30 2019 01:35 PM

ਪਠਾਨਕੋਟ

ਨਰਾਤਿਆਂ ਦੀ ਸ਼ੁਰੂਆਤ ਮੌਕੇ ਪਠਾਨਕੋਟ ਸਥਿਤ ਮਾਤਾ ਆਸ਼ਾ ਪੂਰਨੀ ਮੰਦਿਰ ਵਿਖੇ ਬਾਰਿਸ਼ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਏ ਤੇ ਮਾਤਾ ਆਸ਼ਾਪੂਰਨੀ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਮੰਦਿਰ ਦੇ ਸੇਵਕ ਪੰਡਿਤ ਨਰਿੰਦਰ ਸ਼ਰਮਾ ਅਤੇ ਕੁਲਦੀਪ ਰਾਜ ਵਲੋਂ ਮਿਲ ਕੇ ਆਰਤੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਮੰਦਿਰ ਕਮੇਟੀ ਦੇ ਪ੍ਰਧਾਨ ਵਿਨੋਦ ਸਲਗੋਤਰਾ ਵਲੋਂ ਪੂਜਾ ਅਰਚਨਾ ਕੀਤੀ ਗਈ ਤੇ ਦਿਨ ਵਿਚ ਰੋਜ਼ਾਨਾ ਸਵੇਰੇ ਤੇ ਸ਼ਾਮ ਮਾਂ ਦੀ ਆਰਤੀ ਕੀਤੀ ਜਾਵੇਗੀ |

  • Topics :

Related News