ਪਿੰਡ ਫੁਲੜਾ ਵਿਖੇ ਸੀਚੇਵਾਲ ਮਾਡਲ ਬਣਾਏ ਜਾਣ ਦੀ ਯੋਜਨਾ

Oct 01 2019 12:52 PM

ਪਠਾਨਕੋਟ

ਵਿਧਾਨ ਸਭਾ ਹਲਕਾ ਪਠਾਨਕੋਟ ਦੇ ਪਿੰਡ ਫੁਲੜਾ ਵਿਖੇ ਬਣਾਏ ਜਾਣ ਵਾਲੇ ਸੀਂਚੇਵਾਲ ਮਾਡਲ ਨੂੰ ਲੈ ਕੇ ਵਿਧਾਇਕ ਸ੍ਰੀ ਅਮਿਤ ਵਿੱਜ ਵੱਲੋਂ ਸਬੰਧਤ ਵਿਭਾਗੀ ਅਧਿਕਾਰੀਆਂ ਨਾਲ ਇੱਕ ਵਿਸ਼ੇਸ ਮੀਟਿੰਗ ਆਪਣੇ ਦਫਤਰ ਵਿਖੇ। ਆਯੋਜਿਤ ਕੀਤੀ ਗਈ।  ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਪਠਾਨਕੋਟ ਦੇ ਪਿੰਡ ਫੁਲੜਾ ਵਿਖੇ ਸੀਚੇਵਾਲ ਮਾਡਲ ਬਣਾਏ ਜਾਣ ਦੀ ਯੋਜਨਾ ਹੈ ਉਨ•ਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਿੰਡ ਫੁਲੜਾ ਦਾ ਦੋਰਾ ਕੀਤਾ ਜਾਵੇ ਅਤੇ ਜਰੂਰਤ ਦੇ ਅਨੁਸਾਰ ਮੈਪ ਤਿਆਰ ਕੀਤਾ ਜਾਵੇ। ਉਨ•ਾਂ ਕਿਹਾ ਕਿ ਪਿੰਡ ਵਿੱਚ ਸੀਵਰੇਜ ਸਿਸਟਮ ਨੂੰ ਪੂਰਨ ਤਕਨੀਕ ਨਾਲ ਬਣਾਇਆ ਜਾਵੇ ਤਾਂ ਜੋ ਸਾਰੇ ਪਿੰਡ ਦੇ ਨਿਕਾਸੀ ਪਾਣੀ ਨੂੰ ਇੱਕ ਛੱਪੜ ਵਿੱਚ ਜਮ•ਾ ਕੀਤਾ ਜਾ ਸਕੇ ਅਤੇ ਫਿਰ ਉਸ ਪਾਣੀ ਨੂੰ ਸਾਫ ਕਰ ਕੇ ਦੂਸਰੀ ਵਾਰ ਪ੍ਰਯੋਗ ਵਿੱਚ ਲਿਆਂਦਾ ਜਾਵੇ।  ਇਸ ਮੋਕੇ ਤੇ ਉਨ•ਾਂ ਪੰਚਾਇਤੀ ਰਾਜ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਉਨ•ਾਂ ਅਧੀਨ ਚਲ ਰਹੇ ਪੇਂਡੂ ਵਿਕਾਸ ਯੋਜਨਾ ਅਧੀਨ ਜਿਨ•ਾਂ ਬੇਘਰ ਲੋਕਾਂ ਵੱਲੋਂ 5-5 ਮਰਲਿਆਂ ਦੇ ਪਲਾਟ ਲਈ ਅਰਜੀਆਂ ਦਿੱਤੀਆਂ ਗਈਆਂ ਹਨ ਉਨ•ਾਂ ਅਰਜੀਆਂ ਦੀ ਪੜਤਾਲ ਕੀਤੀ ਜਾਵੇ ਤਾਂ ਜੋ ਯੋਗ ਲੋਕਾਂ ਨੂੰ ਜਲਦੀ ਪੰਜ ਪੰਜ ਮਰਲੇ ਦੇ ਪਲਾਟ ਵੰਡੇ ਜਾ ਸਕਣ।

  • Topics :

Related News