ਜਿਲ•ਾ ਟ੍ਰੇਨਿੰਗ ਸੇਟਰ ਸਿਵਲ ਹਸਪਤਾਲ ਪਠਾਨਕੋਟ ਵਿੱਚ ਮਹਿਲਾ ਅਰੋਗਿਆ ਸਮਿਤੀ ਦਾ ਸੰਮੇਲਨ

Oct 02 2019 01:14 PM

ਮਹਿਲਾ ਅਰੋਗਿਆ ਸਮਿਤੀ ਸੰਮੇਲਨ ਆਯੋਜਿਤ ਪਠਾਨਕੋਟ

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ  ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਜਿਲ•ਾ ਟ੍ਰੇਨਿੰਗ ਸੇਟਰ ਸਿਵਲ ਹਸਪਤਾਲ ਪਠਾਨਕੋਟ ਵਿੱਚ ਅੱਜ ਮਿਤੀ 01-10-2019 ਅਰਬਨ ਏਰੀਆ ਵਿੱਚ ਬਣੀਆਂ ਮਹਿਲਾ ਅਰੋਗਿਆ ਸਮਿਤੀ ਦਾ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਤੇ ਜਿਲ•ਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ  ਨੇ ਅਨਿਮੀਆ ਮੁਕਤ ਭਾਰਤ ਅਤੇ ਸੰਤੁਲਿਤ ਆਹਾਰ  ਬਾਰੇ  ਜਾਗਰੂਕ ਕੀਤਾ। ਉਹਨਾਂ ਨੇ ਮਹਿਲਾ ਅਰੋਗਿਆ ਸਮਿਤੀ ਦੇ ਉਦੇਸ ਦੱਸਦੇ ਹੋਏ  ਕਿਹਾ ਕਿ ਗਰਵਰਭੀ ਔਰਤਾਂ ਅਤੇ ਬੱਚਿਆਂ ਨੂੰ ਲਾਮਬੰਧ ਕਰਨਾ, ਵਿਸ਼ੇਸ਼ ਕਰਕੇ ਸੀਮਾਵਰਤੀ ਪਰਿਵਾਰਾਂ ਤੋਂ ਅਤੇ ਸਮਾਜ ਵਿੱਚ ਪਹੁੰਚ ਕੇ ਸੈਸ਼ਨਾਂ ਅਤੇ ਗਤੀਵਿਧੀਆਂ ਨੂੰ ਆਯੋਜਿਤ ਕਰਨ ਲਈ ਆਸ਼ਾ ਅਤੇ ਏ.ਐਨ.ਐਮ. ਨਾਲ ਤਾਲਮੇਲ ਕਰਨ ਤਾਂ ਜੋ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾ ਘਰ-ਘਰ ਪਹੁੰਚਾਇਆ ਜਾ ਸਕੇ । ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਵੱਲੋਂ ਆਏ  ਹੋਏ ਮੈਬਰਾਂ ਨੂੰ ਪੰਜਾਬ ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਯੋਜਨਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਿਹਤ ਵਿਭਾਗ ਨਾਲ ਸਹਿਯੋਗ ਕਰਨ। ਇਸ ਮੌਕੇ ਤੇ ਜਿਲ•ਾ ਪ੍ਰੋਗਰਾਮ ਮੈਨੇਜਰ ਸ੍ਰੀ ਰਘੂਬੀਰ ਸਿੰਘ, ਜਿਲ•ਾ ਕਮਿਊਨਟੀ ਮੋਬਲਾਈਜਰ ਗੁਰਪ੍ਰੀਤ ਕੌਰ ਆਦਿ ਹਾਜਰ ਸਨ।

  • Topics :

Related News