ਸਬ ਜੇਲ• ਪਠਾਨਕੋਟ ਅੰਦਰ ਇੱਕ ਧਾਰਮਿਕ ਸਮਾਗਮ

Oct 04 2019 01:15 PM
 

ਪਠਾਨਕੋਟ  ਸਬ ਜੇਲ• ਪਠਾਨਕੋਟ ਅੰਦਰ ਇੱਕ ਧਾਰਮਿਕ ਸਮਾਗਮ ਆਯੋਜਿਤ ਕਰਵਾਇਆ ਗਿਆ।ਜਿਸ ਵਿੱਚ ਗਿਆਨੀ ਗੁਰਦੀਪ ਸਿੰਘ, ਕਥਾ ਵਾਚਕ (ਫਿਰੋਜਪੁਰ ਵਾਲਿਆਂ) ਵੱਲੋਂ ਕਥਾ ਅਤੇ ਕੀਰਤਨ ਰਾਂਹੀਂ ਜੇਲ• ਅੰਦਰ ਬੰਦ ਬੰਦੀਆਂ ਨੂੰ ਨਿਹਾਲ ਕੀਤਾ। ਇਸ ਧਾਰਮਿਕ ਪ੍ਰੋਗਰਾਮ ਵਿੱਚ ਸਿੰਘ ਸਭ•ਾ ਗੁਰੁਦੁਆਰਾ, ਮਾਡਲ ਟਾਉਨ, ਪਠਾਨਕੋਟ ਤੋਂ ਜੱਥੇਦਾਰ ਗੁਰਦੀਪ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਦੌਰਾਨ ਸ਼੍ਰੀ ਜੀਵਨ ਠਾਕੁਰ ,ਸੁਪਰਡੰਟ ਜੇਲ ਅਤੇ ਸਾਰਾ ਜੇਲ• ਸਟਾਫ ਮੌਜੂਦ ਸੀ। ਇਸ ਮੌਕੇ ਤੇ ਸ਼੍ਰੀ ਜੀਵਨ ਠਾਕੁਰ, ਸੁਪਰਡੰਟ ਜੇਲ• ਵੱਲੋਂ ਬੰਦੀਆਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦੱਸੇ ਮਾਰਗ ਤੇ ਚੱਲਣ, ਉਹਨਾਂ ਦੇ ਉਪਦੇਸ਼ਾ ਨੂੰ ਮੰਨਣ, ਸੱਚ ਦੇ ਮਾਰਗ ਤੇ ਚੱਲਣ, ਚੰਗਾ ਕੰਮ ਕਰਨ ਅਤੇ ਸਮਾਜ ਵਿੱਚ ਇੱਕ ਚੰਗੇ ਇਨਸਾਨ ਬਣ ਕੇ ਰਹਿਣ ਲਈ ਕਿਹਾ ਗਿਆ। ਪ੍ਰੋਗਰਾਮ ਉਪਰੰਤ ਜੇਲ• ਵਿਖੇ ਧਾਰਮਿਕ ਸਮਾਗਮ ਤੇ ਆਏ ਹੋਏ ਗਿਆਨੀ ਸਾਹਿਬਾਨਾਂ ਨੂੰ ਸਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਉਪਰੰਤ ਕੜਾਹ ਪ੍ਰਸਾਦ ਅਤੇ ਲੰਗਰ ਵਰਤਾਇਆ ਗਿਆ।

  • Topics :

Related News