ਵਿਧਾਇਕ ਨੇ ਸਵਾਮੀ ਮੰਦਿਰ ਵਾਲੀ ਗਲੀ ਦੇ ਨਿਰਮਾਣ ਕਾਰਜ ਦਾ ਸੁਭਅਰੰਭ

Oct 05 2019 01:19 PM

ਪਠਾਨਕੋਟ

ਵਿਧਾਨ ਸਭਾ ਹਲਕਾ ਪਠਾਨਕੋਟ ਦੇ ਉਹ ਕੰਮ ਜੋ ਪਿਛਲੇ ਲੰਮੇ ਸਮੇਂ ਤੋਂ ਨਹੀਂ ਹੋ ਰਹੇ ਅਤੇ ਲੋਕਾਂ ਨੂੰ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਸਾਰੇ ਕੰਮਾਂ ਨੂੰ ਉਨ•ਾਂ ਵੱਲੋਂ ਦੋਰਾ ਕਰਕੇ ਸੁਰੂ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਪਠਾਨਕੋਟ ਦੇ ਵਾਰਡ ਨੰਬਰ 12 ਵਿਖੇ ਸਵਾਮੀ ਮੰਦਿਰ ਵਾਲੀ ਗਲੀ ਦੇ ਨਿਰਮਾਣ ਕਾਰਜ ਦਾ ਸੁਭਅਰੰਭ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਵਾਰਡ ਨੰਬਰ 12 ਦੇ ਕੌਂਸਲਰ ਸ੍ਰੀ ਜੋਗਿੰਦਰ ਪਹਿਲਵਾਨ ਵੀ ਹਾਜ਼ਰ ਸਨ।   ਉਨ•ਾਂ ਦੱਸਿਆ ਕਿ ਉਨ•ਾਂ ਵੱਲੋਂ ਅੱਜ ਵਾਰਡ ਨੰਬਰ 12 ਅਤੇ 13 ਦਾ ਦੋਰਾ ਕੀਤਾ ਗਿਆ ਹੈ ਅਤੇ ਲੋਕਾਂ ਨਾਲ ਗੱਲਬਾਤ ਕਰ ਕੇ ਵਾਰਡਾਂ ਦੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਉਨ•ਾਂ ਦੱਸਿਆ ਕਿ ਅੱਜ ਵਾਰਡ ਨੰਬਰ 12 ਦੀ ਸਵਾਮੀ ਮੰਦਿਰ ਵਾਲੀ ਗਲੀ ਜੋ ਕਿ ਪਿਛਲੇ ਕਰੀਬ 5 ਸਾਲਾਂ ਤੋਂ ਖਸਤਾ ਹਾਲਤ ਵਿੱਚ ਸੀ ਦਾ ਅੱਜ ਨਿਰਮਾਣ ਕਾਰਜ ਅਰੰਭ ਕਰਵਾਇਆ ਗਿਆ ਹੈ। ਉਨ•ਾਂ ਦੱਸਿਆ ਕਿ ਇਸ ਕਾਰਜ ਤੇ ਕਰੀਬ 14 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਹਰੇਕ ਗਲੀ ਮੁਹੱਲੇ ਅਤੇ ਪਿੰਡ ਪਿੰਡ ਉਹ ਆਪ ਦੋਰੇ ਕਰ ਰਹੇ ਹਨ ਅਤੇ ਜੋ ਵਿਕਾਸ ਕਾਰਜ ਲੰਮੇ ਸਮੇਂ ਤੋਂ ਲਟਕੇ ਹੋਏ ਹਨ ਉਨ•ਾਂ ਵਿਕਾਸ ਕਾਰਜਾਂ ਨੂੰ ਸੁਰੂ ਕੀਤਾ ਜਾ ਰਿਹਾ ਹੈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰੂਪ ਲਾਲ ਠੇਕੇਦਾਰ , ਕਿਸਨ ਕਵਾੜੀਆ, ਗਿਆਨ ਚੰਦ, ਸਵਰਣ ਦਾਸ , ਡਾ. ਤੀਰਥ ਅਤੇ ਹੋਰ ਵਾਰਡ ਨਿਵਾਸੀ ਵੀ ਹਾਜ਼ਰ ਸਨ।

  • Topics :

Related News