ਫੂਡ ਸੇਫਟੀ ਐਕਟ 2006 ਤਹਿਤ ਰਜਿਸਟਰੇਸ਼ਨ ਡਰਾਇਵ ਸ਼ੁਰੂ ਕੀਤੀ ਜਾ ਰਹੀ

Oct 11 2019 01:17 PM

ਪਠਾਨਕੋਟ

ਸ਼੍ਰੀ ਅਤਿਜੀਤ ਕਪਲਿਸ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ (ਜ) ਨੇ ਇੱਕ ਪ੍ਰੈਸ ਬਿਆਨ ਰਾਹੀਂ ਜਿ਼ਲ੍ਹਾ ਪਠਾਨਕੋਟ ਵਿਖੇ ਪੈਂਦੇ ਸਮੂਹ ਫੂਡ ਬਿਜਨਿਸ ਅਪਰੇਟਰਾਂ ਦੀ ਜਾਣਕਾਰੀ ਹਿੱਤ ਦੱਸਿਆ ਹੈ ਕਿ ਜਿਨ੍ਹਾਂ ਫੂਡ ਅਪਰੇਟਰਾਂ ਵੱਲੋਂ ਅਜੇ ਤੱਕ ਫੂਡ ਸੇਫਟੀ ਐਕਟ, 2006 ਦੇ ਅੰਤਰਗਤ ਆਪਣੀ ਰਜਿਸਟਰੇਸ਼ਨ ਨਹੀਂ ਕਰਵਾਈ ਗਈ ਹੈ। ਉਨ੍ਹਾਂ ਲਈ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ 16 ਅਕਤੂਰ, 2019 ਤੋਂ 30 ਅਕਤੂਬਰ, 2019 ਤੱਕ (15ਦਿਨਾਂ) ਦੀ ਫੂਡ ਸੇਫਟੀ ਐਕਟ 2006 ਤਹਿਤ ਰਜਿਸਟਰੇਸ਼ਨ ਡਰਾਇਵ ਸ਼ੁਰੂ ਕੀਤੀ ਜਾ ਰਹੀ ਹੈ।   ਵਧੀਕ ਡਿਪਟੀ ਕਮਿਸ਼ਨਰ (ਜ) ਨੇ ਜਿ਼ਲ੍ਹੇ ਦੇ ਸਮੂਹ ਫੂਡ ਬਿਜਨਿਸ ਅਪਰੇਟਰਾਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਫੂਡ ਬਿਸਨੇਸ ਅਪਰੇਟਰਾਂ ਵੱਲੋਂ ਅਜੇ ਤੱਕ ਆਪਣੀ ਰਜਿਸਟਰੇਸ਼ਨ ਨਹੀਂ ਕਰਵਾਈ ਗਈ ਹੈ। ਉਹ ਇਸ ਸਮੇਂ ਦੌਰਾਨ ਆਪਣੇ ਫੂਡ ਬਿਜਨੇਸ ਦੀ ਰਜਿਸਟ੍ਰੇਸ਼ਨ ਫੂਡ ਸੇਫਟੀ ਅਫ਼ਸਰ, ਫੂਡ ਸੇਫਟੀ ਵਿੰਗ, ਦਫ਼ਤਰ ਸਿਵਲ ਸਰਜਨ, ਪਠਾਨਕੋਟ ਵਿਖੇ ਕਰਵਾ ਲੈਣ। ਉਨ੍ਹਾਂ ਦੱਸਿਆ ਕਿ ਉਕਤ ਸਮੇਂ ਉਪਰੰਤ ਬਿਨ੍ਹਾਂ ਰਜਿਸਟ੍ਰੇਸ਼ਨ ਚੱਲ ਰਹੇ ਕਿਸੇ ਵੀ ਪ੍ਰਕਾਰ ਦੇ ਫੂਡ ਬਿਜਨੇਸ ਦੇ ਆਪਰੇਟਰ ਵਿਰੁੱਧ ਉਕਤ ਐਕਟ ਅਨੁਸਾਰ ਕਾਰਵਾਈ ਆਰੰਭੀ ਜਾਵੇਗੀ।  

  • Topics :

Related News