ਐਸ.ਐਮ.ਓ. ਦੀ ਮਹੀਨਾਵਾਰ ਮੀਟਿੰਗ ਹੋਈ

Oct 12 2019 01:03 PM

ਪਠਾਨਕੋਟ

ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਜ਼ਿਲਾ ਪ੍ਰੋਗਰਾਮ ਅਫਸਰ, ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਐਨ.ਐਚ.ਐਮ. ਦੇ ਅਧਿਕਾਰੀ ਅਤੇ ਕਰਮਚਾਰੀਆਂ ਦੀ ਮਹੀਨਾਵਾਰ ਮੀਟਿੰਗ ਸਿਵਲ ਸਰਜਨ ਦਫਤਰ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਕਾਰਵਾਈ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਕੀਤੀ। ਇਸ ਮੀਟਿੰਗ ਵਿੱਚ ਸਤੰਬਰ ਮਹੀਨੇ ਦੀਆਂ ਰਿਪੋਰਟਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਐਨ.ਐਚ.ਐਮ. ਅਧੀਨ ਚਲਾਏ ਜਾ ਰਹੇ ਨੈਸ਼ਨਲ ਪ੍ਰੋਗਰਾਮਾਂ ਦੇ ਟੀਚਿਆਂ ਦੀ ਪ੍ਰਾਪਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਸਿਵਲ ਸਰਜਨ ਵੱਲੋਂ ਜਿਨਾਂ ਪ੍ਰੋਗਰਾਮਾਂ ਦੇ ਟੀਚੇ ਪ੍ਰਾਪਤੀ ਨਾਲੋਂ ਘੱਟ ਸਨ ਨੂੰ ਮੁਕੱਮਲ ਕਰਨ ਦੀ ਹਦਾਇਤ ਕੀਤੀ ਗਈ ਮਿਤੀ 25-08-19 ਤੋ ਲੈ ਕੇ 07-09-19 ਤੱਕ ਅੱਖਾ ਦਾਨ ਪੰਦਰਵਾੜਾ ਮਨਾਇਆ ਗਿਆ। ਐਸ.ਐਮ.ਓ. ਨੂੰ ਗਾਈਡ ਲਾਇੰਨਜ਼ ਮੁਤਾਬਿਕ ਨੈਸ਼ਨਲ ਪੋਸ਼ਣ ਮਹੀਨਾ ਮਨਾਇਆ ਗਿਆ । ਮਿਤੀ 01,04,18 ਅਤੇ 24 ਸਤੰਬਰ ਮਹੀਨੇ ਨੂੰ ਵੱਖ ਵੱਖ ਸਿਹਤ ਸੰਸਥਾਵਾਂ ਤੇ ਸੈਮੀਨਾਰ ਅਤੇ ਕੈਂਪ ਲਗਾ ਕੇ ਮਨਾਇਆ ਗਿਆ  ਮਿਤੀ 28 ਸਤੰਬਰ ਨੂੰ ਇੰਟਰਨੈਸ਼ਨਲ ਡੇਅ ਆਫ ਡੈਫ, ਰੈਬੀਜ ਡੇਅ ਅਤੇ 30 ਸਤੰਬਰ ਨੂੰ ਵਰਲਡ  ਹਾਰਟ ਡੇਅ ਮਨਾਇਆ ਗਿਆ। ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਦੱਸਿਆ ਕਿ ਜਿਲੇ ਵਿੱਚ ਮਾਇਗਰੇਟਰੀ ਪਲਸ ਪੋਲਿਓ 15, 16 ਤੇ 17 ਸਤੰਬਰ ਨੂੰ ਮਨਾਇਆ ਗਿਆ ਇਸ ਦੌਰਾਨ ਝੁਗੀਆਂ ਝੋਪੜੀਆਂ, ਭੱਠਿਆਂ ਦੇ 0ਤੋਂ 5 ਸਾਲ ਦੇ 4918 ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾ ਪਿਲਾਈਆਂ  ਗਈਆਂ। ਸਮੂਹ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਕੀ ਉਹ ਅਪਣੇ ਸਟਾਫ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਅਤੇ ਕੰਮ ਸੁਚਜੇ ਢੰਗ ਨਾਲ ਕੀਤਾ ਜਾਵੇ ।

 

 

  • Topics :

Related News