ਸਿੱਖਿਆ ਸੰਸਥਾ ਦੇ ਸਾਹਮਣੇ ਸ਼ਰਾਬ ਦਾ ਠੇਕੇ ਖੁੱਲਿਆ ਹੋਇਆ

Oct 14 2019 12:44 PM

 ਪਠਾਨਕੋਟ :

ਇਕ ਪਾਸੇ ਜਿੱਥੇ ਪੰਜਾਬ ਸਰਕਾਰ ਨਸ਼ੇ ਤੋਂ ਬਚਣ ਦੇ ਲਈ ਕਰੋੜਾ ਰੁਪਏ ਖਰਚ ਕਰਕੇ ਸਰਕਾਰੀ ਵਿਭਾਗਾਂ ਦੇ ਰਾਹੀਂ ਸੈਮੀਨਾਰ ਲੱਗਾ ਕੇ ਲੋਕਾਂ ਨੂੰ ਨਸ਼ੇ ਤੋਂ ਹੋਣ ਵਾਲੇ ਨੁਕਸਾਨ ਦੀ ਜਾਣਕਾਰੀ ਦੇ ਰਹੀ ਹੈ, ਉੱਥੇ ਹੀ ਦੂਜੇ ਪਾਸੇ ਆਬਕਾਰੀ ਵਿਭਾਗ ਦੀ ਨਾਕ ਹੇਠਾਂ ਕੁਝ ਸ਼ਰਾਬ ਦੇ ਠੇਕੇਦਾਰ ਸਿੱਖਿਆ ਸੰਸਥਾਵਾਂ ਦੇ ਸਾਹਮਣੇ ਸ਼ਰਾਬ ਦੇ ਠੇਕੇ ਖੋਲ ਕੇ ਵਿਦਿਆਰਥੀਆਂ ਨੂੰ ਸ਼ਰਾਬ ਦੇ ਨਸ਼ੇ ਵੱਲ ਆਕਰਸ਼ਿਤ ਕਰ ਉਨ੍ਹਾਂ ਦਾ ਭਵਿੱਖ ਨਸ਼ੇ ਦੀ ਦਲਦਲ ਵਿਚ ਧਕੇਲਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਧਾਰ ਖੇਤਰ ਵਿਚ ਉਚਾ ਥੜਾ ਵਿਚ ਸਾਮਹਣੇ ਆਇਆ ਹੈ ਜਿੱਥੇ ਸਿੱਖਿਆ ਸੰਸਥਾ ਦੇ ਸਾਹਮਣੇ ਸ਼ਰਾਬ ਦਾ ਠੇਕੇ ਖੁੱਲਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਸ਼ਟਰੀ ਹਿੰਦੂ ਸੈਨਾ ਦੇ ਬਲਾਕ ਪ੍ਰਧਾਨ ਸ਼ਰਵਣ ਕੁਮਾਰ ਨੇ ਦੱਸਿਆ ਕਿ ਇਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਕਈ ਵਿਭਾਗ ਸਕੂਲ ਕਾਲਜਾਂ ਵਿਚ ਸੈਮੀਨਾਰ ਲੱਗਾ ਕੇ ਵਿਦਿਆਰਥੀਆਂ ਨੂੰ ਨਸ਼ੇ ਦੇ ਖ਼ਿਲਾਫ਼ ਜਾਰਕੂਕ ਕਰ ਰਹੇ ਹਨ, ਉੱਥੇ ਹੀ ਪੰਜਾਬ ਸਰਕਾਰ ਦੇ ਆਬਕਾਰੀ ਵਿਭਾਗ ਦੀ ਮਿਲੀਭੁਗਤ ਨਾਲ ਸ਼ਰਾਬ ਦੇ ਠੇਕੇਦਾਰ ਨੇ ਧਾਰ ਖੇਤਰ ਦੇ ਉਚਾ ਥੜਾ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਕੋਲ ਸ਼ਰਾਬ ਦਾ ਠੇਕਾ ਖੋਲ ਰੱਖਿਆ ਹੈ। ਇਸ ਸਕੂਲ ਦੇ ਕੋਲ ਖੁੱਲ੍ਹੇ ਸ਼ਰਾਬ ਦੇ ਠੇਕੇ ਦੇ ਕਾਰਨ ਸਕੂਲ ਦੇ ਵਿਦਿਆਰਥੀ ਸ਼ਰਾਬ ਵੱਲ ਆਕਰਸ਼ਿਤ ਹੋ ਸਕਦੇ ਹਨ। ਸਕਰਾਰੀ ਨਿਯਮਾਂ ਦੇ ਅਨੁਸਾਰ ਕੋਈ ਵੀ ਸ਼ਰਾਬ ਠੇਕੇਦਾਰ ਮੰਦਰ, ਮਸਜਿਦ, ਗੁਰਦੁਆਰਾ, ਚਰਚ ਤੇ ਸਕੂਲ ਕਾਲਜ ਲਾਗੇ ਸ਼ਰਾਬ ਦਾ ਠੇਕੇ ਨਹੀਂ ਖੋਲ ਸਕਦਾ। ਸਕੂਲ ਦੇ ਬਾਹਰ ਖੁੱਲ੍ਹੇ ਇਸ ਸ਼ਰਾਬ ਦੇ ਠੇਕੇ ਕਾਰਨ ਸ਼ਰਾਬ ਠੇਕੇਦਾਰ ਸ਼ਰੇਆਮ ਆਬਕਾਰੀ ਨਿਯਮਾਂ ਦੀਆਂ ਧੱਜੀਆ ਉਡਾ ਰਹੇ ਹਨ। ਇੱਥੇ ਹੀ ਬਸ ਨਹੀਂ ਜ਼ਿਲ੍ਹੇ ਦੇ ਅੰਦਰ ਨੈਸ਼ਨਲ ਹਾਈਵੇ ਤੇ ਵੀ ਵਿਭਾਗ ਵੱਲੋਂ ਮਾਣਯੋਗ ਅਦਾਲਤ ਦੇ ਆਦੇਸ਼ਾਂ ਦੇ ਬਾਵਜੂਦ ਵੀ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਹਨ ਜਿਨ੍ਹਾਂ ਵੱਲ ਆਬਕਾਰੀ ਵਿਭਾਗ ਧਿਆਨ ਨਹੀਂ ਦੇ ਰਿਹਾ। ਇਸ ਸਬੰਧੀ ਜਦ ਸਹਾਇਕ ਕਮਿਸ਼ਨਰ ਅਨਿਤਾ ਗੁਲੇਰੀਆ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

  • Topics :

Related News