ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਪ੍ਰਰੋਗਰਾਮ ਕਰਵਾਇਆ

Oct 14 2019 12:44 PM

 

ਤਾਰਾਗੜ੍ਹ :

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਠਾਨਕੋਟ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੈਪਟਨ ਜੀ ਐਸ ਸਲਾਰੀਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਵਿਖੇ ਐੱਨ ਐੱਸ ਐੱਸ ਯੁਨਿਟ ਵਲੋਂ ਪਿ੍ਰੰਸੀਪਲ ਮਹਿੰਦਰ ਪਾਲ ਦੀ ਅਗਵਾਈ ਹੇਠ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਪ੍ਰਰੋਗਰਾਮ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਐੱਨਐੱਸਐੱਸ ਇੰਚਾਰਜ ਸਿਧਾਰਥ ਚੰਦਰ ਸਟੇਟ ਅਵਾਰਡੀ ਵਲੋਂ ਵਿਦਿਆਰਥੀਆਂ ਨੂੰ ਪਰਾਲੀ ਸਾੜਨ ਨਾਲ ਹੋ ਰਹੇ ਪ੍ਰਦੂਸ਼ਣ ਦੇ ਨੁਕਸਾਨ ਸਬੰਧੀ ਪ੍ਰਰੋਜੈਕਟਰ ਤੇ ਇਕ ਪ੍ਰਰੈਜੇਨਟੇਸ਼ਨ ਦਿਖਾਈ ਗਈ। ਜਿਸ 'ਚ ਖੇਤੀਬਾੜੀ ਮਾਹਿਰਾਂ ਵਲੋਂ ਪਰਾਲੀ ਜਲਾਉਣ ਦੇ ਨੁਕਸਾਨ ਅਤੇ ਪਰਾਲੀ ਨਾ ਸਾੜਨ ਦੇ ਲਾਭ ਬਾਰੇ ਦਿਖਾਇਆ ਗਿਆ। ਬਾਅਦ ਵਿਚ ਐੱਨਐੱਸਐੱਸ ਦੇ ਲੜਕੇ ਅਤੇ ਲੜਕੀਆਂ ਵਲੋਂ ਪਿੰਡ ਜੰਗਲਾਂ ਭਵਾਨੀ ਵਿੱਚ ਹੱਥਾਂ ਵਿੱਚ ਤਖਤੀਆਂ ਫੜ ਕੇ ਇਕ ਰੈਲੀ ਕੱਢੀ ਗਈ। ਇਸ ਮੌਕੇ ਰੀਚਾ, ਪੂਨਮ, ਨਿਸ਼ਾ ਤੇ ਰਵਿੰਦਰ ਸਿੰਘ ਆਦਿ ਹਾਜ਼ਰ ਸਨ।

  • Topics :

Related News