ਪਠਾਨਕੋਟ ਵਿੱਚ ਪੰਜਾਬ ਪੁਲਿਸ ਦਾ ਸਰਚ ਅਭਿਆਨ ਅੱਜ ਤੀਜੇ ਦਿਨ ਵੀ ਜਾਰੀ

Oct 14 2019 01:34 PM

ਅੰਮ੍ਰਿਤਸਰ:

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਪੰਜਾਬ ਪੁਲਿਸ ਦਾ ਸਰਚ ਅਭਿਆਨ ਅੱਜ ਤੀਜੇ ਦਿਨ ਵੀ ਜਾਰੀ ਰਿਹਾ ਪਰ ਤਿੰਨ ਦਿਨਾਂ ਦੇ ਸਰਚ ਅਭਿਆਨ ਤੋਂ ਬਾਅਦ ਪੁਲਿਸ ਦੇ ਹੱਥ ਖਾਲੀ ਹੀ ਰਹੇ। ਸਰਹੱਦੀ ਜ਼ਿਲ੍ਹਿਆਂ ਦੀ ਪੁਲਿਸ ਤੋਂ ਇਲਾਵਾ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਪੁਲਿਸ ਅਧਿਕਾਰੀ ਤੇ ਪੁਲਿਸ ਫੋਰਸ ਮੰਗਵਾਈ ਗਈ ਸੀ। ਇਸ ਤਹਿਤ ਪੁਲਿਸ ਵੱਲੋਂ ਸਰਹੱਦੀ ਇਲਾਕੇ ਦੇ ਪਿੰਡਾਂ ਦਾ ਚੱਪਾ-ਚੱਪਾ ਛਾਣਿਆ ਜਾ ਰਿਹਾ ਹੈ। ਹਰ ਜਗ੍ਹਾ ਪੁਲਿਸ ਵੱਲੋਂ ਚੈਕਿੰਗ ਦੇ ਨਾਲ-ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਿਸ ਨੇ ਢਾਈ ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਇਨ੍ਹਾਂ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਸੀ। ਇਸ ਤਹਿਤ ਦੋ ਤਰ੍ਹਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਇੱਕ ਟੀਮ ਖੇਤ ਤੇ ਮੋਟਰਾਂ ਦੀ ਜਾਂਚ ਕਰ ਰਹੀ ਸੀ ਤੇ ਦੂਸਰੀ ਟੀਮ ਪਿੰਡਾਂ ਵਿੱਚ ਹਰ ਘਰ ਵਿੱਚ ਜਾ ਕੇ ਪਰਿਵਾਰਕ ਮੈਂਬਰਾਂ ਕੋਲੋਂ ਪੁੱਛ ਪੜਤਾਲ ਕਰ ਰਹੀ ਸੀ।

 

  • Topics :

Related News