ਜਿਲ•ੇ ਵਿੱਚ ਨੌਜਵਾਨ ਸਵੈ ਇੱਛਾ ਨਾਲ ਸਿਹਤ ਵਿਭਾਗ ਦੇ ਹੈਲਥ ਵਲੰਟੀਅਰ ਬਣ ਸਕਦੇ ਹਨ-ਡਾ. ਨੈਨਾ ਸਲਾਥੀਆ

Oct 16 2019 01:32 PM

ਪਠਾਨਕੋਟ  ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ ਪਠਾਨਕੋਟ ਡਾਕਟਰ ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ•ੇ ਵਿੱਚ ਨੌਜਵਾਨਾ ਨੂੰ ਸਵੈ ਇੱਛਾ ਨਾਲ ਸਿਹਤ ਵਿਭਾਗ ਦੇ ਹੈਲਥ ਵਲੰਟੀਅਰ ਬਣਨ ਦਾ ਮੌਕਾ ਦਿੱਤਾ ਜਾ ਰਿਹਾ ਹੈ । ਇਸ ਲਈ ਸਿਹਤ ਵਿਭਾਗ ਵੱਲੋਂ ਬਣਾਈ ਗਈ ਵੈਬਸਾਇਟ www.footsoldierpunjab.in ਅਤੇ App footsoldierpunjab ਨਾਲ  ਖੁੱਦ ਰਜਿਸਟਰ ਕਰ ਸਕਦੇ ਹਨ । ਜਾਣਕਾਰੀ ਦਿੰਦਿਆਂ ਡਾ. ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ     ਨੇ ਦੱਸਿਆ ਕਿ ਵਿਭਾਗ ਵੱਲੋਂ ਉਪਰੋਕਤ ਐਪ ਛੋਟੀ-ਛੋਟੀ ਅਤੇ ਅਹਿਮ ਸੂਚਨਾ ਸਿਹਤ ਵਿਭਾਗ ਨੂੰ ਭੇਜਣ ਵਾਸਤੇ ਬਣਾਇਆ ਗਿਆ ਹੈ । ਇਸ ਐਪ ਨਾਲ ਸੂਚਨਾ ਭੇਜਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ । ਹਰ ਵਾਰ ਜਦੋਂ ਉਹ ਇਸ ਸਾਇਟ ਤੇ ਲਾੱਗਇਨ  ਕੀਤਾ ਜਾਵੇਗਾ ਤਾਂ ਇਕ ਸਮੇਂ ਪਾਸਵਰਡ ਆਵੇਗਾ ਜਿਸ ਨਾਲ ਉਹ ਆਪਣੀ ਸੂਚਨਾ ਸਿਹਤ ਵਿਭਾਗ ਨੂੰ ਦੇ ਸਕੇਗਾ । ਉਨ•ਾਂ ਦੱਸਿਆ ਕਿ ਸਟੇਟ ਹੈੱਡ ਕੁਆਟਰ ਤੇ ਇਕ ਵਿਅਕਤੀ ਦੀ ਐਡਮਿੰਨ ਜਿਮੇਵਾਰੀ ਸੌਂਪੀ ਗਈ ਹੈ ਜੋ ਸੂਚਨਾਵਾਂ ਅਤੇ ਕੰਪਲੇਟਾਂ ਨੂੰ ਜਿਲ•ੇ ਵਿੱਚ ਫਾਰਵਡ ਕਰ ਸਕੇਗਾ । ਲੇਕਿਨ ਖਾਸ ਗੱਲ ਇਹ ਹੈ ਕਿ ਐਡਮਿਨ ਸਿਰਫ ਕਮਲੇਂਟ ਅਤੇ ਸੂਚਨਾ ਹੀ ਦੇਖ ਸਕੇਗਾ ਉਸ ਨੂੰ ਇਹ ਪੱਤਾ ਨਹੀਂ ਚਲੇਗਾ ਕੀ ਸੂਚਨਾ ਜਾਂ ਕੰਪਲੇਟ ਕਿਸਨੇ ਭੇਜੀ ਹੈ । ਉਨ•ਾਂ ਦੱਸਿਆ ਕਿ ਪ੍ਰਿੰਸੀਪਲ ਸੈਕਰੇਟਰੀ ਹੈਲਥ ਅਨੁਰਾਗ ਅਗਰਵਾਲ ਨੇ ਇਸ ਮੁਹਿਮ ਵਿੱਚ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜੋੜਨ ਲਈ ਸਾਰੇ ਮਾਸ ਮੀਡੀਆ ਅਫਸਰ, ਡਿਪਟੀ ਮਾਸ ਮੀਡੀਆ ਅਫਸਰ, ਬਲਾਕ ਐਕਟੈਸ਼ਨ ਐਜੂਕੇਟਰ ਅਤੇ ਬੀ.ਸੀ.ਸੀ. ਫੈਸਿਲੈਟਰ ਦੀ ਮੀਟਿੰਗ ਵੀ ਕੀਤੀ ਗਈ ਹੈ । ਇਸ ਮੁਹਿੰਮ ਤਹਿਤ 16 ਤੋਂ 30 ਸਾਲ ਦੇ ਨੌਜਵਾਨ ਆਪਣੇ ਆਪ ਨੂੰ ਫੁੱਟ ਸ਼ੌਲਜਰ ਵਿੱਚ ਰਜਿਸਟਰ ਕਰ ਸਕਦੇ ਹਨ । ਉਨ•ਾਂ ਦੁਆਰਾ ਭੇਜੀਆ ਗਈਆਂ ਸੂਚਨਾਵਾਂ ਹਰ ਮਹੀਨੇ ਦੀ ਰਿਪੋਰਟ ਫੁੱਟ ਸੌਲਜਰ ਐਪ ਰਾਹੀਂ ਸਾਂਝੀ ਕੀਤੀ ਜਾਵੇਗੀ । ਇਨ•ਾਂ ਨੌਜਵਾਨਾਂ ਦੁਆਰਾ ਨਸ਼ੇ ਨਾਲ ਹੋਈ ਮੌਤ , ਜਨੇਪੇ ਸਮੇਂ ਮਹਿਲਾ ਦੀ ਮੌਤ , ਨਵ ਜਨਮੇ ਜਾਂ ਪੰਜ ਸਾਲ ਤੱਕ ਦੇ ਬੱਚੇ ਦੀ ਮੌਤ , ਕਿਸੇ ਬੱਚੇ ਦਾ ਅਧੂਰਾ ਟੀਕਾਕਰਨ ਦੀ ਜਾਣਕਾਰੀ , ਘਰ ਵਿੱਚ ਡਲੀਵਰੀ ਬਾਰੇ ਜਾਣਕਾਰੀ, ਪੋਲਿਓ ,ਖਸਰਾ, ਟੀ.ਬੀ. ਆਦਿ ਸਬੰਧੀ ਸੂਚਨਾਵਾਂ ਭੇਜੀਆ ਜਾਣ ਗਈਆਂ । ਇਸ ਫੁੱਟ ਸ਼ੋਲਜਰ ਵਿੱਚ ਸਹੀ ਅਤੇ ਭਰੋਸੇ ਮੰਦ ਰਿਪੋਰਟ ਹੀ ਦੇਖੀ ਜਾਵੇਗੀ । ਕਿਸੇ ਵੀ ਹੈਲਥ ਵੰਲਟੀਅਰ ਨੂੰ ਸਰਟੀਫਿਕੇਟ ਜਾਂ ਮੈਡਲ ਦੇ ਕੇ ਸਨਮਾਨਿਤ ਨਹੀਂ ਕੀਤਾ ਜਾਵੇਗਾ । ਜੇਕਰ ਕਿਸੇ ਹੈਲਥ ਵੰਲਟੀਅਰ ਦੀ ਸੂਚਨਾ ਗਲਤ ਜਾਂ ਝੂੱਠੀ ਹੋਵੇ ਤਾਂ ਉਸਦੀ ਰਜਿਸਟ੍ਰੇਸ਼ਨ ਕੈਂਸਲ ਕੀਤੀ ਜਾ ਸਕਦੀ ਹੈ।

  • Topics :

Related News