ਵਣ ਵਿਭਾਗ ਦੀ ਬੂਟੇ ਲਗਾਉਣ ਲਈ ਛੱਡੀ ਗਈ ਜ਼ਮੀਨ 'ਤੇ ਸਕੂਲ ਦੇ ਬੋਰਡ ਅਤੇ ਹੋਰਡਿੰਗ ਲਗਾ ਕੇ ਕਬਜ਼ਾ

Oct 21 2019 01:54 PM

ਪਠਾਨਕੋਟ

ਡਿਫੈਂਸ ਰੋਡ 'ਤੇ ਪੈਂਦੇ ਪਿੰਡ ਸਿਉਂਟੀ ਕੋਲ ਬਣੇ ਇਕ ਨਿੱਜੀ ਸਕੂਲ ਦੇ ਪ੍ਰਬੰਧਕਾਂ ਵਲੋਂ ਸਕੂਲ ਦੇ ਬਾਹਰ ਵਣ ਵਿਭਾਗ ਦੀ ਬੂਟੇ ਲਗਾਉਣ ਲਈ ਛੱਡੀ ਗਈ ਜ਼ਮੀਨ 'ਤੇ ਆਪਣੇ ਸਕੂਲ ਦੇ ਇਸਤੇਮਾਲ ਲਈ ਸਕੂਲ ਦੇ ਬੋਰਡ ਅਤੇ ਹੋਰਡਿੰਗ ਲਗਾ ਕੇ ਕਬਜ਼ਾ ਕੀਤਾ ਹੋਇਆ ਹੈ | ਪਰ ਇਸ ਪਾਸੇ ਨਾ ਤਾਂ ਪੀ.ਡਬਲਯੂ.ਡੀ. ਵਿਭਾਗ ਅਤੇ ਨਾ ਹੀ ਵਣ ਵਿਭਾਗ ਧਿਆਨ ਦੇ ਰਿਹਾ ਹੈ | ਇਸ ਸਕੂਲ ਨੇ ਕਰੀਬ ਇਕ ਡੇਢ ਕਿੱਲੋਮੀਟਰ ਤੱਕ ਸਰਕਾਰੀ ਜ਼ਮੀਨ 'ਤੇ ਸਕੂਲ ਦੇ ਬੋਰਡ ਲਗਾ ਕੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ | ਇੱਥੇ ਹੀ ਬੱਸ ਨਹੀਂ ਇਹ ਸਕੂਲ ਸਰਕਾਰੀ ਜ਼ਮੀਨ 'ਤੇ ਪਾਰਕਿੰਗ ਵੀ ਕਰ ਰਿਹਾ ਹੈ | ਜਦੋਂ ਕਿ ਕਾਨੰੂਨ ਅਨੁਸਾਰ ਇਹ ਨਿੱਜੀ ਸਕੂਲ ਸਰਕਾਰੀ ਜ਼ਮੀਨ ਨੰੂ ਆਪਣੇ ਫ਼ਾਇਦੇ ਲਈ ਇਸਤੇਮਾਲ ਨਹੀਂ ਕਰ ਸਕਦਾ | ਇਸ ਬਾਰੇ ਜਦੋਂ ਵਣ ਵਿਭਾਗ ਦੇ ਡੀ.ਐਫ.ਓ. ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਇਸ ਸਬੰਧੀ ਜਦੋਂ ਪੀ.ਡਬਲਯੂ.ਡੀ. ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਨਮੋਹਨ ਸਾਰੰਗਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਸੜਕ ਦੇ ਦੋਹਾਂ ਪਾਸੇ ਸਿਰਫ਼ 5-5 ਫੁੱਟ ਜ਼ਮੀਨ ਦੀ ਦੇਖਭਾਲ ਕਰਦਾ ਹੈ | ਬਾਕੀ ਜ਼ਮੀਨ ਵਣ ਵਿਭਾਗ ਦੇ ਅਧੀਨ ਆਉਂਦੀ ਹੈ | ਉਹ ਹੀ ਇਸ ਦੀ ਦੇਖਭਾਲ ਕਰਦੇ ਹਨ ਅਤੇ ਉਹ ਹੀ ਨਾਜਾਇਜ਼ ਕੀਤੇ ਕਬਜ਼ੇ ਨੰੂ ਛੁਡਾ ਸਕਦੇ ਹਨ |

  • Topics :

Related News