ਗਲੋਬਲ ਆਇÀਡੀਨ ਡੈਫੀਸੈਸੀ ਡਿਸਆਰਡਰਜ ਪ੍ਰੀਵੈਨਸ਼ਨ ਡੇਅ ਤੇ ਰੈਲੀ ਕੱਢ ਕੇ ਇਸ ਮੁਹਿਮ ਦੀ ਸ਼ੁਰੂਆਤ

Oct 22 2019 03:32 PM

ਪਠਾਨਕੋਟ

ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਲੋਬਲ ਆਇÀਡੀਨ ਡੈਫੀਸੈਸੀ ਡਿਸਆਰਡਰਜ ਪ੍ਰੀਵੈਨਸ਼ਨ ਡੇਅ ਤੇ ਰੈਲੀ ਕੱਢ ਕੇ ਇਸ ਮੁਹਿਮ ਦੀ ਸ਼ੁਰੂਆਤ ਕੀਤੀ ਗਈ। ਇਸ ਰੈਲੀ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ, ਮੈਡੀਕਲ ਅਫਸਰ, ਪੈਰਾਮੈਡੀਕਲ ਸਟਾਫ ਅਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸਦੇ ਉਪਰੰਤ ਜਿਲ•ਾਂ ਟੀਕਾਕਰਨ ਅਫਸਰ ਡਾ. ਕਿਰਨ ਬਾਲਾ, ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸੈਮੀਨਾਰ ਵੀ ਕੀਤਾ ਗਿਆ। ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਜੇਕਰ ਬੱਚਿਆ ਅਤੇ ਗਰਭਵਤੀ ਔਰਤਾਂ ਵਿੱਚ ਆਇÀਡੀਨ ਦੀ ਕਮੀ ਹੁੰਦੀ ਹੈ ਤਾਂ ਇਸ ਦੀ ਕਮੀ ਨਾਲ ਹੋਣ ਵਾਲੇ ਰੋਗ ਪਰਮਾਨੈਂਟ ਹੁੰਦੇ ਹਨ ਬੱਚਾ ਮੰਦਬੁੱਧੀ, ਗੂੰਗਾਂ, ਬੋਲਾ ਅਤੇ ਬੋਣਾ ਪੈਦਾ ਹੋ ਸਕਦਾ ਹੈ। ਮੈਡੀਕਲ ਅਫਸਰ ਡਾ. ਇੰਦਰਰਾਜ ਨੇ ਦੱਸਿਆ ਕਿ ਥਾਇਰਾਇਡ ਸਾਡੇ ਸ਼ਰੀਰ (ਗਲੇ) ਵਿੱਚ ਇਕ ਗਲੈਂਡ ਹੈ ਜੋ ਕਿ ਇੱਕ ਖਾਸ ਤੱਤ ਬਨਾਉਦਾ ਹੈ ਜੋ ਕਿ ਸਾਡੇ ਸ਼ਰੀਰ ਦੇ ਚੰਗੀ ਤਰੀਕੇ ਨਾਲ ਕੰਮ ਕਰਨ ਵਿੱਚ ਮਦਦ ਕਰਦੇ ਹਨ, ਅਤੇ ਹੱਡੀਆ ਅਤੇ ਨੱਸਾ ਦਾ ਵਿਕਾਸ ਵੀ ਕਰਦੇ ਹਨ,ਜੇਕਰ ਅਸੀ ਆਇÀਡੀਨ ਨਹੀ ਲੈਂਦੇ ਹਾਂ ਤਾਂ ਗਰਭਵਤੀ ਅੋਰਤਾਂ ਵਿੱਚ ਗਰਭਪਾਤ , ਜਮਾਂਦਰੂ ਨੁਕਸ ਵਾਲਾ ਜਾਂ ਮਰਿਆ ਬੱਚਾ ਪੈਦਾ ਹੋ ਸਕਦਾ ਹੈ, ਇਸਦੀ ਕਮੀ ਨਾਲ ਗਿਲੜ ਰੋਗ ਹੋ ਜਾਂਦਾ ਹੈ। ਜਿਲ•ਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਆਇÀਡੀਨ ਯੁਕਤ ਨਮਕ ਜਿਸਦੀ ਪਹਿਚਾਨ ਚੜਦੇ ਸੂਰਜ ਦਾ ਨਿਸ਼ਾਨ ਹੈ ਉਸ ਨੂੰ ਖਾਣਾ ਚਾਹੀਦਾ ਹੈ। ਇਸ ਤੋ ਇਲਾਵਾ ਦੱਧ ਦਹੀਂ,ਮੱਛੀ ਆਦਿ ਖਾਣਾ ਚਾਹੀਦਾ ਹੈ।ਇਸ ਮੋਕੇ ਤੇ  ਡਾ. ਮਨਿੰਦਰਜੀਤ ਸਿੰਘ ,ਡਾ. ਅਸ਼ੋਕ ਢਿਲੋ, ਮਾਸ ਮੀਡਿਆ ਅਫਸਰ ਗੁਰਿੰਦਰ ਕੋਰ ,ਐਲ.ਐਚ.ਵੀ ਬਿਮਲਾ ਰਾਣੀ, ਏ.ਐਨ.ਐਮ.ਸਰਿਸ਼ਟਾ, ਏ.ਐਨ.ਐਮ ਬਲਜਿੰਦਰ, ਵਿਪਨ ਆਨੰਦ, ਵਰਿੰਦਰ ਕੁਮਾਰ, ਵਿਸ਼ਵਜੀਤ ਆਦਿ ਮੋਜੂਦ ਸਨ।

 

  

  • Topics :

Related News