ਕੰਪਿਊਟਰ ਅਧਿਆਪਕਾਂ ਦੇ ਦੋ ਰੋਜ਼ਾ ਸੈਮੀਨਾਰ ਦਾ ਸ਼ੁੱਭ ਆਰੰਭ

Jul 16 2019 03:31 PM

ਪਠਾਨਕੋਟ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਪਠਾਨਕੋਟ ਵਿਖੇ ਪਿ੍ੰਸੀਪਲ ਮੋਨਿਕਾ ਦੀ ਦੇਖ ਰੇਖ ਵਿਚ ਕੰਪਿਊਟਰ ਅਧਿਆਪਕਾਂ ਦੇ ਦੋ ਰੋਜ਼ਾ ਸੈਮੀਨਾਰ ਦਾ ਸ਼ੁੱਭ ਆਰੰਭ ਕੀਤਾ ਗਿਆ | ਇਸ ਸੈਮੀਨਾਰ ਵਿਚ ਕੰਪਿਊਟਰ ਅਧਿਆਪਕ ਡੀ.ਜੀ. ਸਿੰਘ, ਬਿ੍ਜਰਾਜ, ਮੋਹਿਤ ਸ਼ਰਮਾ ਅਤੇ ਨੀਰਜ ਸ਼ਰਮਾ ਨੇ ਬਤੌਰ ਮਾਸਟਰ ਟਰੇਨਰਸ ਭਾਗ ਲਿਆ | ਇਸ ਮੌਕੇ ਜ਼ਿਲ੍ਹਾ ਉਪ ਸਿੱਖਿਆ ਅਧਿਕਾਰੀ ਬਲਦੇਵ ਰਾਜ ਅਤੇ ਜ਼ਿਲ੍ਹਾ ਆਈ.ਸੀ.ਟੀ. ਕੋਆਰਡੀਨੇਟਰ ਕੇਵਲ ਕਿ੍ਸ਼ਨ ਮੁੱਖ ਮਹਿਮਾਨ ਦੇ ਰੂਪ ਵਿਚ ਹਾਜ਼ਰ ਹੋਏ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਉਪ ਸਿੱਖਿਆ ਅਧਿਕਾਰੀ ਬਲਦੇਵ ਰਾਜ ਨੇ ਦੱਸਿਆ ਕਿ ਇਹ ਸੈਮੀਨਾਰ 4 ਪੜਾਅ ਵਿਚ ਚੱਲੇਗਾ | ਅੱਜ ਇਸ ਸੈਮੀਨਾਰ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਹੋਈ ਹੈ | ਇਸ ਸੈਮੀਨਾਰ ਵਿਚ ਜ਼ਿਲ੍ਹਾ ਪਠਾਨਕੋਟ ਦੇ 42 ਕੰਪਿਊਟਰ ਅਧਿਆਪਕਾਂ ਨੇ ਭਾਗ ਲਿਆ | ਇਸ ਮੌਕੇ ਮਾਸਟਰ ਟਰੇਨਰਸ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਸਾਫ਼ਟਵੇਅਰ, ਹਾਰਡਵੇਅਰ, ਆਪਰੇਟਿੰਗ ਸਿਸਟਮ, ਐਨ ਕੰਪਿਊਟਿੰਗ, ਸਾਈਬਰ ਸਕਿਉਰਿਟੀ, ਇਕਾਟੈਂਟ ਆਦਿ ਦੀ ਟਰੇਨਿੰਗ ਦਿੱਤੀ ਜਾਵੇਗੀ | ਇਸ ਮੌਕੇ ਅਮਨ ਜੋਤੀ, ਵਿਕਾਸ ਰਾਏ, ਰਾਕੇਸ਼ ਸੈਣੀ, ਅਮਨ ਸ਼ਰਮਾ, ਰਿਤੇਸ਼, ਅਮਨਦੀਪ ਸਿੰਘ ਤੋਂ ਇਲਾਵਾ ਹੋਰ ਕੰਪਿਊਟਰ ਅਧਿਆਪਕ ਹਾਜ਼ਰ ਸਨ |

  • Topics :

Related News