ਜ਼ਿਲਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਨੂੰ ਰੇਲਵੇ ਸਟੇਸ਼ਨ ਚੱਕੀ ਬੈਂਕ, ਪਠਾਨਕੋਟ ਤੋਂ ਇੱਕ ਬੱਚਾ(ਲੜਕਾ) ਮਿਲਿਆ

Jul 13 2019 01:51 PM

ਪਠਾਨਕੋਟ

ਜ਼ਿਲਾ ਬਾਲ ਸੁਰੱਖਿਆ ਅਫਸਰ ਪਠਾਨਕੋਟ ਉਸ਼ਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਜ਼ਿਲਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਨੂੰ 5 ਜੁਲਾਈ, 2019 ਨੂੰ ਲਵਾਰਿਸ ਹਾਲਤ ਵਿੱਚ ਰੇਲਵੇ ਸਟੇਸ਼ਨ ਚੱਕੀ ਬੈਂਕ, ਪਠਾਨਕੋਟ ਤੋਂ ਇੱਕ ਬੱਚਾ(ਲੜਕਾ) ਮਿਲਿਆ ਹੈ। ਉਨਾਂ ਦੱਸਿਆ ਕਿ ਇਸ ਬੱਚੇ ਦੀ ਉਮਰ ਲਗਭਗ ਸਾਢੇ 3 ਸਾਲ ਹੈ ਅਤੇ ਬੱਚੇ ਦਾ ਰੰਗ ਸਾਂਵਲਾ ਹੈ, ਬੱਚੇ ਦੀਆਂ ਲੱਤਾ ਵਿੱਚ ਪੋਲੀਓ ਦੀ ਸਮੱਸਿਆ ਹੈ। ਉਨਾਂ ਦੱਸਿਆ ਕਿ ਬੱਚਾ ਚੱਲਣ ਵਿੱਚ ਅਸਮਰਥ ਹੈ ਅਤੇ ਬੱਚੇ ਦੇ ਨਾਲ ਇੱਕ ਬੱਚੇ ਦੇ ਕਪੜਿਆਂ ਵਾਲਾ ਲਿਫਾਫਾ ਵੀ ਹੈ। ਇਸ ਬੱਚੇ ਦੀ ਗੁੰਮਸੁਦਾ ਰਿਪੋਰਟ ਰੇਲਵੇ ਸਟੇਸਨ ਚੱਕੀ ਬੈਂਕ, ਪਠਾਨਕੋਟ ਵਿਖੇ ਕਰਵਾਈ ਹੋਈ ਹੈ। ਜੇਕਰ ਕਿਸੇ ਨੂੰ ਇਸ ਬੱਚੇ ਦੇ ਮਾਂ-ਬਾਪ ਜਾਂ ਕਿਸੇ ਹੋਰ ਸਬੰਧੀ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹ 8559063371, 9417780500, 9781734602 ‘ਤੇ ਸੰਪਰਕ ਕਰ ਸਕਦਾ ਹੈ ਜਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿੱਚ ਬਲਾਕ-ਸੀ ਕਮਰਾ ਨੰ: 138 ਏ  ਅਤੇ ਜ਼ਿਲਾ ਬਾਲ ਸੁਰੱਖਿਆ ਅਫਸਰ ਪਠਾਨਕੋਟ ਦੇ ਕਮਰਾ ਨੰ: 348 ਏ ਵਿੱਚ ਸੰਪਰਕ ਕਰ ਸਕਦਾ ਹੈ। 

  • Topics :

Related News