ਸਹਿਰ ਅੰਦਰ ਖੂਨਦਾਨ ਕੈਂਪ ਲਗਾ ਕੇ ਸਿਵਲ ਹਸਪਤਾਲ ਅੰਦਰ ਆ ਰਹੀ ਖੂਨ ਦੀ ਕਮੀ ਨੂੰ ਕੀਤਾ ਜਾਵੇਗਾ ਦੂਰ- ਸ੍ਰੀ ਅਮਿਤ ਵਿੱਜ

Jul 24 2019 01:33 PM

 

ਪਠਾਨਕੋਟ

ਜਿਲ•ਾ ਪਠਾਨਕੋਟ ਵਿੱਚ ਸਥਿਤ ਸਰਕਾਰੀ ਸਿਵਲ ਹਸਪਤਾਲ ਅੰਦਰ ਦਿਨ ਪ੍ਰਤੀ ਦਿਨ ਵਧ ਰਹੀ ਖੂਨ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਸਰਕਾਰੀ ਹਸਪਤਾਲ ਦੇ ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ ਅਤੇ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਨਾਲ ਇੱਕ ਵਿਸ਼ੇਸ ਮੀਟਿੰਗ ਕੀਤੀ। ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ•ਾ ਪਠਾਨਕੋਟ ਵਿੱਚ ਸਭ ਤੋਂ ਵੱਡਾਂ ਸਿਵਲ ਹਸਪਤਾਲ ਪਠਾਨਕੋਟ ਅੰਦਰ ਸÎਥਿਤ ਹੈ , ਜੰਮੂ ਕਸਮੀਰ ਅਤੇ ਹਿਮਾਚਲ ਪ੍ਰਦੇਸ ਜਿਲ•ਾ ਪਠਾਨਕੋਟ ਦੇ ਨਾਲ ਲਗਦਾ ਹੋਣ ਕਾਰਨ ਖੂਨ ਦੀ ਪ੍ਰਤੀਦਿਨ ਜਰੂਰਤ ਵੱਧ ਰਹੀ ਹੈ। ਉਨ•ਾਂ ਕਿਹਾ ਕਿ ਸਰਕਾਰੀ ਹਸਪਤਾਲ ਅੰਦਰ ਖੂਨ ਦੀ ਕਮੀ ਨੂੰ ਦੂਰ ਕਰਨ ਦੇ ਲਈ ਉਨ•ਾਂ ਵੱਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਅਧੀਨ ਖੂਨਦਾਨ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਏ ਜਾਣਗੇ। ਉਨ•ਾਂ ਕਿਹਾ ਇਸ ਤੋਂ ਇਲਾਵਾਂ ਉਨ•ਾਂ ਵੱਲੋਂ ਸਹਿਰ ਅੰਦਰ ਐਨ.ਜੀ.ਓਜ ਨਾਲ ਮੀਟਿੰਗ ਕਰਕੇ ਉਨ•ਾਂ ਨੂੰ ਖੂਨਦਾਨ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਜਿਲ•ੇ ਦੇ ਨੋਜਵਾਨਾਂ ਅੱਗੇ ਅਪੀਲ ਕਰਦਿਆਂ ਕਿਹਾ ਕਿ ਉਹ ਖੂਨਦਾਨ ਕਰ ਕੇ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾ ਸਕਦੇ ਹਨ ਇਸ ਲਈ ਇਸ ਮਹਾਨ ਕਾਰਜ ਦੇ ਲਈ ਜਿਲ•ਾ ਪਠਾਨਕੋਟ ਦੇ ਨੋਜਵਾਨਾਂ ਨੂੰ ਅੱਗੇ ਆਉਂਣ ਦੀ ਲੋੜ ਹੈ। ਉਨ•ਾਂ ਕਿਹਾ ਕਿ ਸਾਡੇ ਵੱਲੋਂ ਕੀਤਾ ਗਿਆ ਖੂਨਦਾਨ ਕਿਸੇ ਵਿਅਕਤੀ ਨੂੰ ਕਿਸੇ ਪਰਿਵਾਰ ਨੂੰ ਇੱਕ ਨਵੀਂ ਜਿੰਦਗੀ ਦੇ ਸਕਦਾ ਹੈ। ਜਿਕਰਯੋਗ ਹੈ ਕਿ ਸਿਵਲ ਹਸਪਤਾਲ ਪਠਾਨਕੋਟ ਵਿੱਚ ਆ ਰਹੇ ਰੋਗੀਆਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਵਿਧਾਇਕ ਪਠਾਨਕੋਟ ਸ੍ਰੀ ਅਮਿਤ ਵਿੱਜ ਵੱਲੋਂ  ਵਿਸ਼ੇਸ ਉਪਰਾਲਾ ਕੀਤਾ ਗਿਆ ਹੈ। ਜਿਸ ਅਧੀਨ ਪਿਛਲੇ ਕੂਝ ਸਮੇਂ ਦੋਰਾਨ 9 ਨਵੇਂ ਡਾਕਟਰਾਂ ਦੀ ਨਿਯੁਕਤੀ ਕਰਵਾਈ ਗਈ ਹੈ ਅਤੇ ਉਨ•ਾਂ ਵੱਲੋਂ ਹਸਪਤਾਲ ਅੰਦਰ ਹੋਰ ਸੁਵਿਧਾਵਾਂ ਦੇਣ ਦੇ ਉਦੇਸ਼ ਨਾਲ ਹੋਰ ਉਪਰਾਲੇ ਕੀਤੇ ਜਾ ਰਹੇ ਹਨ ।

  • Topics :

Related News