235 ਪੇਟੀਆਂ ਸ਼ਰਾਬ ਬਰਾਮਦ

Aug 24 2019 04:49 PM

ਸ਼ਾਹਪੁਰ ਕੰਢੀ

ਨਸ਼ੇ ਵਿਰੋਧੀ ਚਲਾਈ ਮੁਹਿੰਮ ਤਹਿਤ ਥਾਣਾ ਸ਼ਾਹਪੁਰ ਕੰਢੀ ਦੀ ਪੁਲਿਸ ਨੇ ਦੋ ਵਿਅਕਤੀਆਂ ਕੋਲੋਂ 235 ਨਾਜਾਇਜ਼ ਸਰਾਬ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ | ਜਿਸ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸ਼ਾਹਪੁਰ ਕੰਢੀ ਦੇ ਮੁਖੀ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੰੂ ਸੂਚਨਾ ਮਿਲੀ ਕਿ ਉਤਸਵ ਪੈਲੇਸ ਦੇ ਪਿਛਲੇ ਪਾਸੇ ਦੋ ਗੱਡੀਆਂ ਵਿਚ ਸ਼ਰਾਬ ਦੀ ਅਦਲਾ ਬਦਲੀ ਹੋ ਰਹੀ ਹੈ | ਸੂਚਨਾ ਮਿਲਦੇ ਹੀ ਏ.ਐਸ.ਆਈ. ਨਰਿੰਜਨ ਸਿੰਘ ਆਪਣੇ ਸਾਥੀਆਂ ਸਮੇਤ ਮੌਕੇ 'ਤੇ ਪਹੰੁਚ ਗਏ | ਪੁਲਿਸ ਨੰੂ ਆਉਂਦਿਆਂ ਦੇਖ ਕੇ ਸ਼ਰਾਬ ਅਦਲਾ ਬਦਲੀ ਕਰਨ ਵਾਲੇ ਮੌਕੇ ਤੋਂ ਫ਼ਰਾਰ ਹੋ ਗਏ | ਪੁਲਿਸ ਨੇ ਦੋਵੇਂ ਗੱਡੀਆਂ ਆਈ-20 ਕਾਰ ਪੀ.ਬੀ. 06-ਏ.ਜੀ.-6246 ਤੇ ਦੂਜੀ ਮਹਿੰਦਰਾ ਜੀਪ ਪੀ.ਬੀ. 06ਏ.ਐਸ. 3756 ਕਾਬੂ ਕਰ ਲਈਆਂ ਤੇ ਉਨ੍ਹਾਂ 'ਚੋਂ 235 ਪੇਟੀਆਂ ਸ਼ਰਾਬ ਬਰਾਮਦ ਕਰ ਲਈ | ਇਹ ਸ਼ਰਾਬ ਮਾਸਟਰ ਮੂਵਮੈਂਟ ਅਰੁਣਾਚਲ ਪ੍ਰਦੇਸ਼ ਦੀ ਸੀ | ਪੁਲਿਸ ਨੇ ਰੋਹਿਤ ਪੁੱਤਰ ਸਤਪਾਲ ਨਿਵਾਸੀ ਸੁਜਾਨਪੁਰ ਤੇ ਵਰਿੰਦਰ ਕੁਮਾਰ ਨਿਵਾਸੀ ਸੁਜਾਨਪੁਰ ਿਖ਼ਲਾਫ਼ 61-1-14 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

  • Topics :

Related News