ਹਰੇਕ ਬੋਰ, ਖੂਹ ਆਦਿ ਕੀਤੇ ਜਾ ਰਹੇ ਹਨ ਜਾਂ ਪੁੱਟੇ ਜਾ ਰਹੇ ਹਨ ਉਥੇ ਵੀ ਤੁਰੰਤ ਕਾਰਵਾਈ ਅਮਲ ਵਿੱਚ ਲਿਆਦੀ ਜਾਵੇ

Jul 31 2019 02:19 PM

ਪਠਾਨਕੋਟ

ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਅਣ ਸੁਰੱਖਿਅਤ/ਅਣ ਢੱਕੇ ਟਿਊਬਵੈਲ ਬੋਰਾਂ ਕਾਰਨ ਅਤੇ ਉਸਾਰੀ ਦੋਰਾਨ ਪਾਣੀ ਸਟੋਰ ਕਰਨ ਹਿੱਤ ਪੁੱਟੇ ਗਏ ਚੁਬੱਚੇ ਵਿੱਚ ਬੱਚਿਆਂ ਦੇ ਡਿੱਗ ਜਾਣ ਕਾਰਨ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਇੱਕ ਜਰੂਰੀ ਮੀਟਿੰਗ ਸ੍ਰੀ ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ(ਜ਼) ਪਠਾਨਕੋਟ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ।        ਮੀਟਿੰਗ ਦੋਰਾਨ ਸ੍ਰੀ ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ(ਜ਼) ਪਠਾਨਕੋਟ ਨੇ ਹਾਜਰ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਪਣੇ ਅਧੀਨ ਆਉਂਦੇ ਹਰੇਕ ਬੋਰ, ਖੂਹ ਚਾਹੇ ਉਹ ਵਰਤੋਂ ਵਿੱਚ ਹਨ ਜਾਂ ਵਰਤੋ ਵਿੱਚ ਨਹੀਂ ਹਨ ਤੁਰੰਤ ਢੱਕੇ ਜਾਣ ਅਤੇ ਜਿਥੇ ਕਿਤੇ ਨਵੇਂ ਖੂਹ/ਬੋਰ ਆਦਿ ਕੀਤੇ ਜਾ ਰਹੇ ਹਨ ਜਾਂ ਪੁੱਟੇ ਜਾ ਰਹੇ ਹਨ ਉਥੇ ਵੀ ਤੁਰੰਤ ਕਾਰਵਾਈ ਅਮਲ ਵਿੱਚ ਲਿਆਦੀ ਜਾਵੇ ਅਤੇ ਆਮ ਜਨਤਾ ਦੀ ਜਾਣਕਾਰੀ ਲਈ ਸਾਈਨ ਬੋਰਡ ਲਗਵਾਏ ਜਾਣ।  ਉਨ•ਾਂ ਕਿਹਾ ਕਿ ਪੰਚਾਇਤੀ ਰਾਜ ਵਿਭਾਗ ਵੱਲੋਂ ਪਿੰਡ ਦੇ ਸਰਪੰਚ ਰਾਹੀਂ ਅਤੇ ਸ਼ਹਿਰ ਵਿੱਚ ਮਿਊਸੀਪਲ ਕਾਉਂਸਲ ਰਾਹੀਂ ਪਬਲਿਕ ਅਡਰੈਸ ਸਿਸਟਮ ਰਾਹੀਂ ਆਮ ਜਨਤਾ ਨੂੰ ਅਜਿਹੇ ਬੋਰ/ਖੂਹ ਜੇਕਰ ਉਹਨਾਂ ਦੇ ਆਸ ਪਾਸ ਹੋਣ ਤਾਂ ਤੁਰੰਤ ਬੰਦ ਕਰਨ ਲਈ ਜਾਗਰੂਕ ਕੀਤਾ ਜਾਵੇ ਅਤੇ ਸਾਰੇ ਵਿਭਾਗ ਆਪਣੇ ਪੱਧਰ ਤੇ ਆਮ ਜਨਤਾ ਨੂੰ ਜਾਗਰੂਕ ਕਰਨ ਦੀ ਕਾਰਵਾਈ ਕਰਨ। ਉਨ•ਾਂ ਜਿਲ•ਾ ਪਠਾਨਕੋਟ ਦੀ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਾਅ ਲਈ ਜੇਕਰ ਕਿਸੇ ਨਿੱਜੀ ਵਿਅਕਤੀ ਵੱਲੋ ਅਜਿਹਾ ਕੋਈ ਬੋਰ/ਖੂਹ/ਟੋਆ ਪੁੱਟਿਆ ਗਿਆ ਹੈ ਤਾਂ ਉਹ ਵੀ ਚੰਗੀ ਤਰ•ਾਂ ਢੱਕੇ ਜਾਣ ਤਾਂ ਜੋ ਉਸ ਵਿੱਚ ਡਿੱਗ ਕੇ ਅਣਸੁਖਾਵੀ ਘਟਨਾ ਨਾ ਵਾਪਰੇ ਅਤੇ ਜਿਲ•ਾ ਪ੍ਰਸ਼ਾਸਨ ਨੂੰ ਪੂਰਾ-ਪੂਰਾ ਸਹਿਯੋਗ ਦਿੱਤਾ ਜਾਵੇ। ਉਨ•ਾਂ ਕਿਹਾ ਕਿ ਬਰਸਾਂਤਾਂ ਦਾ ਮੋਸਮ ਹੋਣ ਕਾਰਨ ਹੋਰ ਵੀ ਸਤਰਕ ਰਹਿਣ ਦੀ ਲੋੜ ਹੈ। ਉਨ•ਾਂ ਕਿਹਾ ਕਿ ਅਜਿਹੇ ਮੋਸਮ ਵਿੱਚ ਟੋਏ ਵਿੱਚ ਪਾਣੀ ਖੜਾ ਹੋਣ ਕਾਰਨ ਵੀ ਕਿਸੇ ਅਣਸੁਖਾਵੀ ਘਟਨਾ ਦਾ ਕਾਰਨ ਬਣ ਸਕਦੇ ਹਨ ਅਤੇ ਜੇਕਰ ਕਿਸੇ ਨੂੰ ਆਪਣੇ ਆਸ-ਪਾਸ ਬਿਨ•ਾਂ ਅਣ ਢੱਕਿਆ ਖੂਹ, ਬੋਰਵੈਲ, ਟੋਇਆ ਆਦਿ ਮਿਲਦਾ ਹੈ ਜੋ ਕਿਸੇ ਵੀ ਅਣਸੁਖਾਵੀ ਘਟਨਾਂ ਦਾ ਕਾਰਨ ਬਣ ਸਕਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ 01862250182, 01862220230, 01862346152, 0186-2345047  , 01862345017.ਨੰਬਰਾਂ ਤੇ ਦਿੱਤੀ ਜਾਵੇ।

  • Topics :

Related News